ਮੁੰਬਈ : ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦਾ 53 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬੀਤੇ ਦਿਨੀਂ ਉਨ੍ਹਾ ਨੂੰ ਸਿਹਤ ਖਰਾਬ ਹੋਣ ਤੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਅਜ ਉਨ੍ਹਾਂ ਦਮ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ । ਇਸ ਮਹਾਨ ਅਦਾਕਾਰ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੇ ਵਿਹੜੇ ਵਿੱਚ ਦੁੱਖ ਦਾ ਮਾਹੌਲ ਅਖਤਿਆਰ ਹੋ ਗਿਆ ਹੈ ।
ਦਸ ਦੇਈਏ ਕਿ ਇਰਫਾਨ ਖਾਨ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਅਮਿਤਾਭ ਬੱਚਨ, ਅਜੇ ਦੇਵਗਨ, ਸ਼ਬਾਨਾ ਆਜ਼ਮੀ, ਆਰ ਮਾਧਵਨ, ਸੋਨਮ ਕਪੂਰ, ਸ਼ੂਜਿਤ ਸਰਕਾਰ, ਮਿਨੀ ਮਾਥੁਰ, ਨੀਲੇਸ਼ ਮਿਸ਼ਰਾ, ਪਰਿਣੀਤੀ ਚੋਪੜਾ, ਸੰਜੇ ਸੂਰੀ ਅਤੇ ਕਈ ਹੋਰ ਉਚੀਆਂ ਹਸਤੀਆਂ ਨੇ ਦੁੁੱਖ ਦਾ ਪ੍ਰਗਟਾਵਾ ਕੀਤਾ ਹੈ ।