ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਖੇਮਕਰਨ ਵਾਸੀ ਦਾਦੇ-ਪੋਤੇ ਦੀ ਰਿਪੋਰਟ ਆਈ ਪਾਜ਼ਿਟਿਵ

TeamGlobalPunjab
1 Min Read

ਖੇਮਕਰਨ: ਜ਼ਿਲ੍ਹਾ ਤਰਨਤਾਰਨ ਦੇ ਖੇਮਕਰਨ ਵਾਸੀ ਬੀਤੇ ਦਿਨੀਂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 11 ਸ਼ਰਧਾਲੂਆਂ ਦੇ ਸਾਈਪਲ ਲਏ ਗਏ ਸਨ।

ਜਿਨ੍ਹਾਂ ‘ਚੋਂ ਅੱਜ 2 ਹੋਰ ਕੋਰੋਨਾ ਪਾਜ਼ਿਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ‘ਚ 11 ਸਾਲਾ ਲੜਕਾ ਅਤੇ 60 ਸਾਲਾ ਵਿਅਕਤੀ ਹੈ ਜੋ ਰਿਸ਼ਤੇ ‘ਚ ਦਾਦਾ-ਪੋਤੇ ਹਨ। ਪ੍ਰਸ਼ਾਸਨ ਵੱਲੋਂ ਇਨ੍ਹਾਂ ਦੋਵਾਂ ਨੂੰ ਆਈਸੋਲੇਸ਼ਨ ਵਾਰਡ ‘ਚ ਭਰਤੀ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ ਵਧ ਕੇ 8 ਹੋ ਗਈ ਹੈ।

ਤਰਨਤਾਰਨ ਜ਼ਿਲ੍ਹਾ ਡੀਸੀ ਪ੍ਰਦੀਪ ਸਭਰਵਾਲ ਨੇ ਦੱਸਿਆ ਹੁਣ ਤੱਕ ਨਾਂਦੇੜ ਸਾਹਿਬ ਤੋਂ 167 ਸ਼ਰਧਾਲੂ ਵਾਪਸ ਆ ਚੁੱਕੇ ਹਨ। ਜਿਨ੍ਹਾਂ ਦੇ ਸੈਂਪਲ ਲੈ ਕੇ ਕੁਆਰੰਟੀਨ ਕੀਤਾ ਗਿਆ ਹੈ।

Share This Article
Leave a Comment