ਨਿਊਜ਼ ਡੈਸਕ: ਦੁਨੀਆ ਭਰ ਦੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਸੰਕਰਮਣ ਤੇਜੀ ਨਾਲ਼ ਫੈਲ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਹੁਣ ਤੱਕ ਦੋ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 30 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਚਪੇਟ ਵਿਚ ਦੱਸੇ ਜਾ ਰਹੇ ਹਨ।
ਕੋਰੋਨਾ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਦੁਨੀਆਭਰ ਦੇ ਦੇਸ਼ਾਂ ਨੇ ਲਾਕਡਾਉਨ ਕੀਤਾ ਹੋਇਆ ਹੈ ਅਤੇ ਵਿਗਿਆਨੀ ਦਿਨ ਰਾਤ ਇੱਕ ਕਰ ਕੋਰੋਨਾ ਸੰਕਰਮਣ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਇਸ ਸਭ ਦੇ ਚਲਦਿਆਂ ਸਿੰਗਾਪੁਰ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਡਿਜ਼ਾਇਨ ਦੇ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਤੋਂ ਕੋਰੋਨ ਵਾਇਰਸ 9 ਦਸੰਬਰ ਤੱਕ ਖਤਮ ਹੋ ਜਾਵੇਗਾ।
ਉਨ੍ਹਾਂ ਨੇ ਭਾਰਤ ਵਾਰੇ ਵੀ ਇੱਕ ਅਨੁਮਾਨ ਲਗਾਉਂਦੇ ਹੋਏ ਕਿਹਾ ਹੈ ਕਿ ਭਾਰਤ ਤੋਂ 26 ਜੁਲਾਈ ਤੱਕ ਕੋਰੋਨਾ ਦੇ ਪੂਰੀ ਤਰ੍ਹਾਂ ਖਤਮ ਹੋਣ ਦੀ ਸੰਭਾਵਨਾ ਹੈ।
ਕੋਰੋਨਾ ਵਾਇਰਸ ਨੇ ਦੁਨੀਆ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਹੈ। ਲੋਕਾਂ ਦੇ ਮਨ ਵਿਚ ਚੱਲ ਰਹੇ ਕਈ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਿੰਗਾਪੁਰ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਡਿਜ਼ਾਇਨ ਦੇ ਖੋਜਕਾਰਾਂ ਨੇ ਆਰਟਿਫਿਸ਼ਿਅਲ ਇੰਟੇਲਿਜੇਂਸ ਡਰਿਵੇਨ ਡੇਟਾ ਐਨਾਲਿਸਿਸ ਦੇ ਜਰਿਏ ਦੁਨੀਆ ਨੂੰ ਇੱਕ ਉਮੀਦ ਦੀ ਕਿਰਨ ਵਿਖਾਈ ਹੈ।
ਰਿਪੋਰਟ ਮੁਤਾਬਕ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਦਸੰਬਰ ਦੀ ਸ਼ੁਰੁਆਤ ਤੱਕ ਕੋਰੋਨਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਮਰੀਕਾ ਵਿੱਚ 27 ਅਗਸਤ, ਸਪੇਨ ਵਿੱਚ 7 ਅਗਸਤ, ਇਟਲੀ ਵਿੱਚ 25 ਅਗਸਤ ਅਤੇ ਭਾਰਤ ਵਿੱਚ 26 ਜੁਲਾਈ ਤੱਕ ਕੋਰੋਨਾ ਦਾ ਅੰਤ ਹੋ ਜਾਵੇਗਾ .
ਜਾਂਚ ਦੇ ਮੁਤਾਬਕ ਕੋਰੋਨਾ ਦੁਨੀਆ ਭਰ ਤੋਂ 97 ਫ਼ੀਸਦੀ 30 ਮਈ ਤੱਕ ਅਤੇ 99 ਫ਼ੀਸਦੀ 17 ਜੂਨ ਤੱਕ ਖਤਮ ਅਤੇ 100 ਫ਼ੀਸਦੀ 9 ਦਸੰਬਰ ਤੱਕ ਖਤਮ ਹੋਵੇਗਾ।