ਨਵੀਂ ਦਿੱਲੀ:- ਕੋਰੋਨਾ ਵਾਇਰਸ ਦੀ ਬਿਮਾਰੀ ਦੀ ਰੋਕਥਾਮ ਲਈ ਦਵਾਈ ਦੀ ਖੋਜ ਕੀਤੀ ਜਾ ਰਹੀ ਹੈ ਪਰ ਰਿਪੋਰਟ ਆਈ ਹੈ ਕਿ ਇਸ ਸਾਲ ਦੇ ਅੰਦਰ-ਅੰਦਰ ਇਸ ਬਿਮਾਰੀ ਦੀ ਦਵਾਈ ਮਾਰਕਿਟ ਵਿਚ ਆ ਜਾਵੇਗੀ।ਮਾਹਿਰਾਂ ਦਾ ਕਹਿਣਾ ਹੈ ਕਿ ਸਤੰਬਰ ਤੱਕ ਇਹ ਦਵਾਈ ਮਾਰਕਿਟ ਵਿਚ ਉਪਲੱਬਧ ਕਰਵਾ ਦਿਤੀ ਜਾਵੇਗੀ। ਜਾਣਕਾਰੀ ਮੁਤਾਬਿਕ ਨਾਮੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਜੂਨ ਦੇ ਸ਼ੁਰੂਆਤੀ ਹਫਤੇ ਤੋਂ ਕੋਰੋਨਾ ਨੂੰ ਲੈਕੇ ਇਕ ਦਵਾਈ ਦਾ ਨਿਰਮਾਣ ਪੁਣੇ ਸਥਿਤ ਪਲਾਂਟ ਵਿਚ ਸ਼ੁਰੂ ਕਰ ਸਕਦੀ ਹੈ। ਇਹ ਵੈਕਸੀਨ ਔਕਸਫੋਰਡ ਯੂਨੀਵਰਸਿਟੀ ਦੇ ਨਾਲ ਮਿਲਕੇ ਬਣਾਈ ਜਾਵੇਗੀ। ਇਥੇ ਇਹ ਵੀ ਕਾਬਿਲੇਗੌਰ ਹੈ ਕਿ 23 ਅਪ੍ਰੈਲ ਤੋਂ ਇਸਦਾ ਟਰਾਇਲ ਮਨੁੱਖਾਂ ਤੇ ਸ਼ੁਰੂ ਹੋ ਚੁੱਕਾ ਹੈ। ਇਹ ਕੰਪਨੀ ਪਹਿਲਾਂ ਡੇਂਗੂ ਅਤੇ ਨਿਮੋਨੀਆ ਦੇ ਲਈ ਦਵਾਈ ਦਾ ਉਤਪਾਦਨ ਕਰਦਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲੋਕਾਂ ਤੱਕ ਜਲਦੀ ਪਹੁੰਚਦਾ ਕਰਨ ਦੇ ਲਈ ਇਸ ਦਵਾਈ ਦਾ ਉਤਪਾਦਨ ਵੱਡੇ ਪੱਧਰ ਤੇ ਕੀਤਾ ਜਾਵੇਗਾ ਅਤੇ ਤਕਰੀਬਨ 40 ਤੋਂ 50 ਲੱਖ ਡੋਜ਼ ਹਰ ਮਹੀਨੇ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਉਸਤੋਂ ਬਾਅਦ ਇਕ ਉਤਪਾਦਨ ਇਕ ਕਰੋੜ ਕਰ ਦਿਤਾ ਜਾਵੇਗਾ।ਇਸ ਦਵਾਈ ਦੀ ਕੀਮਤ ਕਿੰਨੀ ਹੋਵੇਗੀ ਜਾਂ ਫਿਰ ਸਰਕਾਰ ਵੱਲੋਂ ਮੁਫਤ ਮਹੁੱਈਆ ਕਰਵਾਈ ਜਾਵੇਗੀ ਇਸ ਸਬੰਧੀ ਹਾਲੇ ਤੱਕ ਕੋਈ ਵੀ ਰਣਨੀਤੀ ਤਿਆਰ ਨਹੀਂ ਕੀਤੀ ਗਈ।