ਚੰਡੀਗੜ੍ਹ: ਜੀਐਮਸੀਐਚ-32 ਵਿੱਚ 30 ਸਾਲਾ ਵਾਰਡ ਸਰਵੇਂਟ ‘ਚ ਕੋਰੋਨਾ ਵਾਇਰਸ ਦੀ ਹੋਈ ਪੁਸ਼ਟੀ

TeamGlobalPunjab
2 Min Read

ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਦੇ ਐਡਵਾਂਨਸ ਪੀਡਿਆਟਿਕ ਸੈਂਟਰ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਨੇ ਗਵਰਨਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਜਨਰਲ ਸਰਜਰੀ ਆਪਰੇਸ਼ਨ ਥਿਏਟਰ ਸੀ ਬਲਾਕ ਲੇਵਲ-2 ਵਿੱਚ ਦਸਤਕ ਦਿੱਤੀ ਹੈ। ਪੀਜੀਆਈ ਤੋਂ ਬਾਅਦ ਹੁਣ ਜੀਐਮਸੀਐਚ-32 ਵਿੱਚ ਡਾਕਟਰਾਂ, ਨਰਸਿੰਗ ਅਫ਼ਸਰ ਅਤੇ ਹੈਲਥ ਵਰਕਰਾਂ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਖ਼ਤਰਾ ਵੱਧ ਗਿਆ ਹੈ।

ਜੀਐਮਸੀਐਚ-32 ਵਿੱਚ 30 ਸਾਲ ਦੇ ਇੱਕ ਵਾਰਡ ਸਰਵੇਂਟ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। ਜੋਕਿ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ ਅਤੇ ਹੈਲਥ ਵਰਕਰਾਂ ਦੇ ਸੰਪਰਕ ਵਿੱਚ ਕਈ ਦਿਨ ਤੋਂ ਸੀ। ਅਜਿਹੇ ਵਿੱਚ ਵਾਰਡ ਸਵੇਂਟ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਜੀਐਮਸੀਐਚ-32 ਦੇ ਸਟਾਫ ਅਤੇ ਹੋਰ ਲੋਕਾਂ ਵਿੱਚ ਕੋਰੋਨਾ ਦਾ ਖ਼ਤਰਾ ਮੰਡਰਾਉਣ ਲਗਾ ਹੈ।

ਹਸਪਤਾਲ਼ ਸੈਕਟਰ – 32 ਦਾ ਵਾਰਡ ਸਰਵੇਂਟ ਸੈਕਟਰ 26 ਬਾਪੂਧਾਮ ਕਲੋਨੀ ਫੇਜ- 1 ਵਿੱਚ ਰਹਿੰਦਾ ਹੈ। ਸ਼ੁੱਕਰਵਾਰ ਰਾਤ 11 ਵਜੇ ਨਗਰ ਨਿਗਮ ਅਤੇ ਹੈਲਥ ਵਿਭਾਗ ਦੀ ਟੀਮ ਇਸ ਵਿਅਕਤੀ ਦੇ ਘਰ ਪਰਿਵਾਰ ਅਤੇ ਆਸਪਾਸ ਦੇ ਹੋਰ ਲੋਕਾਂ ਨੂੰ ਹੋਮ ਕੁਆਰੰਟੀਨ ਕਰਨ ਲਈ ਪਹੁੰਚੀ। ਇਸ ਵਿਅਕਤੀ ਦੇ ਪਰਿਵਾਰ ਦੇ 12 ਲੋਕਾਂ ਤੋਂ ਇਲਾਵਾ ਸੰਪਰਕ ਵਿੱਚ ਆਏ ਕੁੱਲ 40 ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਸੈਕਟਰ – 32 ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿੱਚ ਇਸ 30 ਸਾਲਾ ਵਿਅਕਤੀ ਨੂੰ ਦਾਖਲ ਕੀਤਾ ਗਿਆ ਹੈ। ਸ਼ੁੱਕਰਵਾਰ ਦੇਰ ਰਾਤ ਇਸ ਵਿਅਕਤੀ ਦੀ ਰਿਪੋਰਟ ਪਾਜ਼ਿਟਿਵ ਆਈ।

Share This Article
Leave a Comment