ਜਲੰਧਰ ਦੇ ਵਡਾਲਾ ਰੋਡ ਅਧੀਨ ਪੈਂਦੀ ਫਰੈਂਡਸ ਕਲੋਨੀ ਅਤੇ ਬੀਐਸਐਫ ਚੌਂਕ ਨੇੜੇ ਪੰਜ-ਪੰਜ ਸੌ ਅਤ ਸੌ-ਸੌ ਦੇ ਨੋਟ ਸੜਕ ਤੇ ਸੁੱਟੇ ਪਾਏ ਗਏ। ਜਿਸਤੋਂ ਬਾਅਦ ਉਥੇ ਨਜਦੀਕੀ ਲੋਕ ਕਾਫੀ ਹੈਰਾਨ ਹੋਏ ਅਤੇ ਇਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਸੂਚਨਾ ਦਿਤੀ। ਤੁਹਾਨੂੰ ਦੱਸ ਦਈਏ ਕਿ ਇਸ ਨਾਲ ਸਬੰਧਤ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਰਿਹਾ ਹੈ। ਤੁਰੰਤ ਪੁਲਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਅਤੇ ਉਹਨਾਂ ਵੱਲੋਂ ਇਹਨਾਂ ਬਿਖਰੇ ਪਏ ਨੋਟਾਂ ਨੂੰ ਆਪਣੇ ਕਬਜੇ ਵਿਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿਤੀ ਗਈ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਹਿਲਾਂ ਇਸ ਤਰਾਂ ਦੀਆਂ ਅਫਵਾਹਾਂ ਸਾਹਮਣੇ ਆ ਰਹੀਆਂ ਸਨ ਕਿ ਕੁਝ ਲੋਕ ਨੋਟਾਂ ਤੇ ਥੁੱਕ ਲਗਾ ਕੇ ਉਹਨਾਂ ਨੂੰ ਸੜ੍ਹਕਾਂ ਤੇ ਸੁੱਟ ਦਿੰਦੇ ਹਨ ਅਤੇ ਇਹ ਨੋਟ ਕੋਰੋਨਾ ਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਵੱਲੋਂ ਜਾਣ ਬੁੱਝਕੇ ਸੁੱਟੇ ਜਾਂਦੇ ਹਨ। ਇਸੇ ਕਾਰਨ ਉਥੇ ਇਹਨਾਂ ਨੂੰ ਨੋਟਾਂ ਨੂੰ ਵੇਖਣ ਵਾਲੇ ਲੋਕਾਂ ਨੇ ਨੋਟਾਂ ਨੂੰ ਹੱਥ ਨਹੀਂ ਲਗਾਇਆ ਅਤੇ ਪੁਲਸ ਨੂੰ ਸੂਚਨਾ ਦਿਤੀ ਗਈ। ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਪੂਰੀ ਤਫਤੀਸ਼ ਕੀਤੀ ਜਾਵੇਗੀ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾਵੇਗੀ ਤਾਂ ਜੋ ਅਸਲ ਸੱਚਾਈ ਤੱਕ ਪਹੁੰਚਿਆ ਜਾ ਸਕੇ।