ਵਾਸ਼ਿੰਗਟਨ: ਕੋਰੋਨਾਵਾਇਰਸ ਸੰਕਰਮਿਤ ਮਰੀਜ਼ਾਂ ਦਾ ਇਲਾਜ ਕਰਨ ਦੌਰਾਨ ਖੁਦ ਵਾਇਰਸ ਦੀ ਲਪੇਟ ਵਿੱਚ ਆਈ ਡਾ. ਮਾਧਵੀ ਅਯਾ ਦਾ ਦੇਹਾਂਤ ਹੋ ਗਿਆ। 61 ਸਾਲਾ ਡਾ. ਮਾਧਵੀ ਜੀਵਨ ਦੇ ਅਖੀਰਲੇ ਸਮੇਂ ਵਿੱਚ ਆਪਣੇ ਪਤੀ ਅਤੇ ਆਪਣੀ ਧੀ ਨੂੰ ਵਿਦਾ ਵੀ ਨਾ ਕਹਿ ਸਕੀ।
ਡਾ. ਮਾਧਵੀ 1994 ਵਿੱਚ ਆਪਣੇ ਪਤੀ ਦੇ ਨਾਲ ਅਮਰੀਕਾ ਆਈ ਸਨ। ਮਾਰਚ ਵਿੱਚ ਇੱਕ ਕੋਰੋਨਾਵਾਇਰਸ ਸੰਕਰਮਿਤ ਵਿਅਕਤੀ ਦਾ ਇਲਾਜ ਕਰਨ ਦੌਰਾਨ ਉਹ ਕੋਵਿਡ – 19 ਦਾ ਸ਼ਿਕਾਰ ਹੋ ਗਈ। ਉਨ੍ਹਾਂ ਦਾ ਨਿਊਯਾਰਕ ਦੇ ਇੱਕ ਹਸਪਤਾਲ ਵਿੱਚ ਪਿਛਲੇ ਹਫ਼ਤੇ ਦੇਹਾਂਤ ਹੋ ਗਿਆ। ਉਹ ਆਪਣੇ ਜੀਵਨ ਦੇ ਅੰਤਮ ਸਮੇਂ ਵਿੱਚ ਸਿਰਫ ਫੋਨ ਜ਼ਰੀਏ ਹੀ ਸੰਪਰਕ ਕਰ ਸਕੀ। ਉਨ੍ਹਾ ਦੀ ਧੀ ਦਾ ਆਖਰੀ ਮੈਸਜ ਪੜ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ।
ਅਮਰੀਕਾ ਵਿੱਚ ਡਾ.ਮਾਧਵੀ ਵਰਗੇ ਹੋਰ ਕਿੰਨੇ ਭਾਰਤੀ-ਅਮਰੀਕੀ ਡਾਕਟਰ ਹਨ, ਜੋ ਕੋਰੋਨਾਵਾਇਰਸ ਦੇ ਮਰੀਜ਼ ਦਾ ਇਲਾਜ ਕਰਦੇ ਹੋਏ ਖੁਦ ਇਸਦੀ ਲਪੇਟ ਵਿਚ ਆ ਗਏ ਅਤੇ ਇਨ੍ਹਾਂ ‘ਚੋਂ ਕਈ ਡਾਕਟਰਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਗੰਭੀਰ ਰੂਪ ਨਾਲ ਬੀਮਾਰ ਹਨ।