ਨਿਊਜ਼ ਡੈਸਕ: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿੱਚ 3336 ਭਾਰਤੀ ਸੰਕਰਮਿਤ ਹੋਏ ਹਨ ਅਤੇ 25 ਦੀ ਮੌਤ ਹੋਈ ਹੈ। ਇਨ੍ਹਾਂ ‘ਚੋਂ ਕੁਵੈਤ ਅਤੇ ਸਿੰਗਾਪੁਰ ਵਿੱਚ ਰਹਿ ਰਹੇ ਭਾਰਤੀ ਸਭ ਤੋਂ ਜਿਆਦਾ ਪ੍ਰਭਾਵਿਤ ਹਨ।
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਕੁਵੈਤ ਵਿੱਚ 785, ਸਿੰਗਾਪੁਰ 634, ਕਤਰ 420, ਈਰਾਨ 308, ਓਮਾਨ 297, ਯੂਏਈ 238,ਸਊਦੀ ਅਰਬ 186 ਅਤੇ ਬਹਿਰੀਨ ਵਿੱਚ 135 ਲੋਕ ਸੰਕਰਮਿਤ ਹਨ। ਦੁਨੀਆਭਰ ਵਿੱਚ ਹੋਈਆਂ 25 ਭਾਰਤੀਆਂ ਦੀ ਮੌਤਾਂ ‘ਚੋਂ ਸਭ ਤੋਂ ਜ਼ਿਆਦਾ 11 ਸਿਰਫ ਅਮਰੀਕਾ ਵਿੱਚ ਹੋਈਆਂ ਹਨ।
ਇਸ ਤੋਂ ਇਲਾਵਾ ਇਟਲੀ, ਅਮਰੀਕਾ, ਫ਼ਰਾਂਸ ਵਰਗੇ ਦੇਸ਼ਾਂ ਵਿੱਚ ਭਾਰਤੀ ਵੱਡੀ ਗਿਣਤੀ ਵਿੱਚ ਸੰਕਰਮਿਤ ਹੋਏ ਹਨ। ਅਜਿਹੇ ਵਿੱਚ ਦੁਨੀਆ ਦੇ ਦੂੱਜੇ ਮੁਲਕਾਂ ਦੀ ਤਰਜ ‘ਤੇ ਭਾਰਤ ਸਰਕਾਰ ਨੇ ਵੀ ਕੋਰੋਨਾ ਪਾਜ਼ਿਟਿਵ ਲੋਕਾਂ ਨੂੰ ਲਿਆਉਣ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਉੱਥੇ ਹੀ ਉਨ੍ਹਾਂ ਦੀ ਸਹਾਇਤਾ ਕਰਨ ਨੂੰ ਕਿਹਾ ਹੈ।
ਭਾਰਤ ਸਰਕਾਰ ਨੇ ਤਿੰਨ ਮਈ ਤੱਕ ਲਾਕਡਾਉਨ ਨੂੰ ਅੱਗੇ ਵਧਾਉਣ ਅਤੇ ਅੰਤਰਰਾਸ਼ਟਰੀ ਜਹਾਜ਼ਾਂ ਦੇ ਰੱਦ ਹੋਣ ਕਾਰਨ ਵਿਦੇਸ਼ਾਂ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਾਵਧਾਨੀ ਵਰਤਣ ਲਈ ਕਿਹਾ ਹੈ।
ਦੁਨਿਆਭਰ ਵਿੱਚ ਹੋਈ 25 ਭਾਰਤੀਆਂ ਦੀ ਮੌਤ ‘ਚੋਂ 11 ਸਿਰਫ ਅਮਰੀਕਾ ਤੋਂ ਹਨ। ਫਿਲਹਾਲ ਦੁਨੀਆ ਵਿੱਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 1 ਲੱਖ 50 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਸੰਕਰਮਿਤ ਲੋਕਾਂ ਦੀ ਗਿਣਤੀ ਵੀ 22 ਲੱਖ ਤੋਂ ਜ਼ਿਆਦਾ ਹੋ ਗਈ ਹੈ।