ਚੰਡੀਗੜ੍ਹ : ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਹਰ ਪੁਖਤਾ ਇੰਤਜ਼ਾਮ ਕਰ ਰਹੀ ਹੈ । ਉਥੇ ਹੀ ਸਰਕਾਰ ਵਲੋਂ ਸਾਰੇ ਕਾਲਜ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰੇ ਬੰਦ ਕਰਵਾ ਦਿਤੇ ਹਨ । ਇਸੇ ਦੌਰਾਨ ਹੀ ਪੰਜਾਬ ਦੀ ਨਾਮੀ ਯੂਨੀਵਰਸਿਟੀ ਲਵਲੀਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਸਰਕਾਰ ਦੇ ਆਦੇਸ਼ ਨੂੰ ਨਾ ਮੰਡੀਆਂ ਵਡੀ ਅਣਗਹਿਲੀ ਵਰਤੀ ਗਈ ਹੈ । ਜਾਣਕਾਰੀ ਮੁਤਾਬਿਕ ਇਸ ਬਾਅਦ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਜਵਾਬ ਤਲਬੀ ਕੀਤੀ ਗਈ ਹੈ।
ਇਸ ਦੀ ਪੁਸ਼ਟੀ ਸਿਖਿਆ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਵਲੋਂ ਮੀਡਿਆ ਦੇ ਇਕ ਫਿਰਕੇ ਨਾਲ ਗੱਲਬਾਤ ਕਰਦਿਆਂ ਕੀਤੀ ਗਈ ਹੈ । ਦੱਸ ਦੇਈਏ ਕੀ 13 ਮਾਰਚ ਤੋਂ ਵਿਦਿਅਕ ਅਦਾਰੇ ਬੰਦ ਹਨ ਪਰ ਯੂਨੀਵਰਸਿਟੀ ਦੇ ਹੋਸਟਲ ਵਿਚ 2800 ਦੇ ਕਰੀਬ ਵਿਦਿਆਰਥੀ ਅਤੇ 400 ਹੋਰ ਸਟਾਫ਼ ਮੈਂਬਰ ਮੌਜੂਦ ਸਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਜਾਣਕਾਰੀ ਸਥਾਨਕ ਜਿਲ੍ਹਾ ਪ੍ਰਸਾਸ਼ਨ ਨੂੰ ਵੀ ਨਹੀਂ ਸੀ ਦਿਤੀ ਗਈ ।