ਜਵਾਹਰਪੁਰ : ਤਹਿਸੀਲ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿੱਚ ਕੋਰੋਨਾ ਵਾਇਰਸ ਦੇ ਹਰ ਦਿਨ ਨਵੇ ਮਾਮਲੇ ਸਾਹਮਣੇ ਆ ਰਹੇ ਹਨ । ਇਥੇ ਅੱਜ ਫਿਰ 2 ਵਿਅਕਤੀਆ ਦੀ ਰਿਪੋਰਟ ਪੌਜਟਿਵ ਆਈ ਹੈ । ਜਾਣਕਾਰੀ ਮੁਤਾਬਕ 2 ਮਹਿਲਾਵਾਂ ਤੇਜ ਕੌਰ ਅਤੇ ਹਰਦੇਵ ਕੌਰ ਕੋਰੋਨਾ ਪੌਜਟਿਵ ਪਾਈਆਂ ਗਈਆਂ ਹਨ ।
ਦਸ ਦੇਈਏ ਕਿ ਮੁਹਾਲੀ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 53 ਹੋ ਗਈ ਹੈ । ਇਨ੍ਹਾਂ ਵਿਚੋਂ ਇਕੱਲੇ 36 ਮਰੀਜ਼ ਇਸ ਪਿੰਡ ਨਾਲ ਸਬੰਧਿਤ ਹਨ । ਇਸ ਦੇ ਨਾਲ ਹੀ ਇਕੱਠੇ ਰਾਹਤ ਵਾਲੀ ਖਬਰ ਵੀ ਸਾਹਮਣੇ ਆਈ ਹੈ । ਇਥੇ 5 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ । ਜਦੋਂ ਕਿ 46 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ।