ਨਿਊਜ਼ ਡੈਸਕ: ਕੋਰੋਨਾ ਵਰਗੇ ਜਾਨਲੇਵਾ ਵਾਇਰਸ ਦੀ ਚਪੇਟ ਆਉਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਹਾਲ ਹੀ ਵਿੱਚ ਇਸ ਵਾਇਰਸ ਕਾਰਨ ਇੱਕ ਹੋਰ ਮਸ਼ਹੂਰ ਅਦਾਕਾਰਾ ਦੀ ਜਾਨ ਜਾਣ ਦੀ ਖਬਰ ਆ ਰਹੀ ਹੈ। ਬ੍ਰਿਟਿਸ਼ ਅਦਾਕਾਰਾ ਹਿਲੇਰੀ ਹੀਥ ( Hilary Heath ) ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ।
ਹੀਥ 74 ਸਾਲ ਦੀ ਸਨ ਅਤੇ ਇੱਕ ਹਫਤੇ ਤੋਂ ਕੋਰੋਨਾ ਨਾਲ ਜੂਝ ਰਹੀ ਸਨ ਹਿਲੇਰੀ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਐਲੈਕਸ ਵਿਲਿਅਮਸ ਨੇ ਦਿੱਤੀ ਹੈ।
Hilary Heath, the British actress and producer who starred opposite Vincent Price in ‘Witchfinder General,’ ‘The Oblong Box’ and ‘Cry of the Banshee,’ has died of complications from COVID-19 at age 74 https://t.co/HAtZ9BGNjO
— The Hollywood Reporter (@THR) April 10, 2020
ਹਿਲੇਰੀ ਹਾਰਰ ਫਿਲਮ ਵਿਚਫਾਇੰਡਰ ਜਨਰਲ ਵਰਗੀ ਵੱਡੀ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹਨ। ਹਾਲੀਵੁਡ ਰਿਪੋਰਟਰ ਦੇ ਮੁਤਾਬਕ , ਹਿਲੇਰੀ ਦੇ ਬੇਟੇ ਐਲਿਕਸ ਵਿਲਿਅਮਸ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਐਲੇਕਸ ਨੇ ਆਪਣੇ ਫੇਸਬੁਕ ‘ਤੇ ਇੱਕ ਪੋਸਟ ਲਿਖਕੇ ਜਾਣਕਾਰੀ ਦਿੱਤੀ ਕਿ ਉਹ ਪਿਛਲੇ ਹਫਤੇ ਤੋਂ ਕੋਵਿਡ – 19 ਨਾਲ ਜੂਝ ਰਹੀ ਸਨ।