ਇਟਲੀ ਵਿੱਚ 3 ਮਈ ਤੱਕ ਵਧਾਇਆ ਗਿਆ ਲਾਕਡਾਊਨ

TeamGlobalPunjab
2 Min Read

ਰੋਮ: ਇਟਲੀ ਦੇ ਪ੍ਰਧਾਨੰਤਰੀ ਨੇ ਦੇਸ਼ ਵਿੱਚ ਸੰਕਰਮਣ ਕਾਰਨ ਵਿਗੜਦੇ ਹਾਲਾਤ ਨੂੰ ਵੇਖਦੇ ਹੋਏ ਲਾਕਡਾਊਨ ਨੂੰ 3 ਮਈ ਤੱਕ ਲਈ ਵਧਾ ਦਿੱਤਾ ਹੈ। ਇਟਲੀ ਵਿੱਚ ਪਹਿਲਾਂ ਲਾਕਡਾਊਨ 3 ਅਪ੍ਰੈਲ ਤੱਕ ਲਈ ਲਾਗੂ ਕੀਤਾ ਗਿਆ ਸੀ। ਫਿਰ ਇਸਨੂੰ 13 ਅਪ੍ਰੈਲ ਤੱਕ ਲਈ ਵਧਾ ਦਿੱਤਾ ਗਿਆ। ਉੱਥੇ ਹੀ ਹੁਣ ਪੀਐਮ ਗਿਊਸੇਪ ਕੋਂਤੇ ਨੇ ਇਸ ਨੂੰ ਵਧਾ ਕੇ 3 ਮਈ ਤੱਕ ਲਈ ਕਰ ਦਿੱਤਾ ਹੈ।

ਇਟਲੀ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤਾਂ ਦੀ ਗਿਣਤੀ ਵਧਕੇ 147,577 ਤੱਕ ਪਹੁੰਚ ਗਈ ਹੈ। ਉਥੇ ਹੀ ਬੀਤੇ ਦਿਨੀਂ ਇਟਲੀ ਵਿੱਚ ਸੰਕਰਮਣ ਦੇ 3,951 ਨਵੇਂ ਮਾਮਲੇ ਸਾਹਮਣੇ ਆਏ। ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਇਟਲੀ ਵਿੱਚ ਹੀ ਹੈ। ਇਟਲੀ ਵਿੱਚ ਹੁਣ ਤੱਕ 18,849 ਲੋਕਾਂ ਦੀ ਮੌਤ ਹੋ ਗਈ ਹੈ।

ਕੋਂਤੇ ਨੇ ਇੱਕ ਸੰਬੋਧਨ ਵਿੱਚ ਇਟਲੀ ਦੇ ਪ੍ਰਧਾਨਮੰਤਰੀ ਗਿਊਸੇਪ ਕੋਂਤੇ ਨੇ ਕਿਹਾ ਕਿ ਅਸੀਂ ਤਿੰਨ ਮਈ ਤੱਕ ਲਾਕਡਾਉਨ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸਾਰੇ ਲੋਕ ਆਪਣੇ ਘਰਾਂ ਵਿੱਚ ਕਵਾਰੰਟਾਇਨ ਹੋਣਗੇ। ਇਹ ਇੱਕ ਔਖਾ ਅਤੇ ਜ਼ਰੂਰੀ ਫ਼ੈਸਲਾ ਹੈ, ਜਿਸ ਲਈ ਮੈਂ ਪੂਰੀ ਤਰ੍ਹਾਂ ਸਿਆਸੀ ਜ਼ਿੰਮੇਵਾਰੀ ਲੈਂਦਾ ਹਾਂ। ਪ੍ਰਧਾਨਮੰਤਰੀ ਦੇ ਮੁਤਾਬਕ ਇਹ ਫ਼ੈਸਲਾ ਮੰਤਰੀਆਂ, ਮਾਹਰਾਂ, ਸਥਾਨਕ ਅਧਿਕਾਰੀਆਂ ਅਤੇ ਟ੍ਰੇਡ ਯੂਨੀਅਨਾਂ ਦੇ ਨਾਲ ਕਈ ਬੈਠਕਾਂ ਤੋਂ ਬਾਅਦ ਕੀਤਾ ਗਿਆ ਸੀ।

ਪ੍ਰਧਾਨਮੰਤਰੀ ਗਿਊਸੇਪ ਕੋਂਤੇ ਨੇ ਕਿਹਾ ਕਿ ਅਸੀ ਲਗਾਤਾਰ ਹਾਲਤ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ 3 ਮਈ ਤੋਂ ਪਹਿਲਾਂ ਹਾਲਾਤ ਸੁਧਰਦੇ ਹਨ ਤਾਂ ਉਹ ਜ਼ਰੂਰੀ ਫੈਸਲੇ ਲੈਣਗੇ।

Share This Article
Leave a Comment