ਚੰਡੀਗੜ੍ਹ : ਦੇਸ਼ ਅੰਦਰ ਕੋਰੋਨਾ ਵਾਇਰਸ ਕਾਰਨ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ । ਇਸ ਕਾਰਨ ਪੰਜਵੀ, ਦਸਵੀ ਅਤੇ ਬਾਰਵੀ ਜਮਾਤ ਦੇ ਪੇਪਰ ਵੀ ਮੁਲਤਵੀ ਕਰ ਦਿਤੇ ਗਏ ਸਨ । ਪਰ ਹੁਣ ਇਨ੍ਹਾਂ ਦੇ ਪੇਪਰਾਂ ਲਈ ਨਵੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ । ਜਾਣਕਾਰੀ ਮੁਤਾਬਿਕ ਪੰਜਵੀ ਕਲਾਸ ਦੇ ਪੇਪਰ 20 ਅਪ੍ਰੈਲ 2020 ਤੋ 21 ਅਪ੍ਰੈਲ 2020 ਦਰਮਿਆਨ ਲਏ ਜਾਣਗੇ ।
ਪੰਜਵੀ, ਦਸਵੀਂ ਅਤੇ ਬਾਰ੍ਹਵੀਂ ਦੀ ਡੇਟ ਸ਼ੀਟ ਦੇਖਣ ਲਈ ਹੇਠ ਦਿਤੇ ਲਿੰਕ ਤੇ ਕਲਿਕ ਕਰੋ
https://www.pseb.ac.in/date-sheet
ਇਸੇ ਤਰ੍ਹਾਂ ਹੀ 10 ਵੀਂ ਜਮਾਤ ਦੇ ਪੇਪਰਾਂ ਲਈ 20 ਅਪ੍ਰੈਲ 2020 ਤੋ ਲੈ ਕੇ 5 ਮਈ 2020 ਦੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ । ਜੇਕਰ ਗੱਲ 12 ਵੀ ਜਮਾਤ ਦੀ ਕਰੀਏ ਤਾ ਇਹ ਪ੍ਰੀਖਿਆਵਾਂ 20 ਅਪ੍ਰੈਲ ਤੋ 1 ਮਾਰਚ ਦਰਮਿਆਨ ਲਈਆਂ ਜਾ ਰਹੀਆਂ ਹਨ।