ਅਹਿਮਦਾਬਾਦ : ਗੁਜਰਾਤ ਸਥਿਤ ਸਰਦਾਰ ਵੱਲਭ ਭਾਈ ਪਟੇਲ ਦੀ ਵਿਸ਼ਵ ‘ਚ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ ਨੂੰ OLX ‘ਤੇ ਵੇਚਣ ਦੇ ਵਿਗਿਆਪਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਓਐੱਲਐਕਸ ‘ਤੇ ਦਿੱਤੇ ਗਏ ਵਿਗਿਆਪਨ ‘ਚ ਲਿਖਿਆ ਗਿਆ ਕਿ ਹਸਪਤਾਲ ‘ਚ ਉਪਕਰਣ ਖ਼ਰੀਦਣ ਦੇ ਉਦੇਸ਼ ਨਾਲ ਇਸ ਮੂਰਤੀ ਨੂੰ 30 ਹਜ਼ਾਰ ਕਰੋੜ ਰੁਪਏ ‘ਚ ਵੇਚਣਾ ਹੈ।
ਵਿਗਿਆਪਨ ਪੋਸਟ ਕਰਨ ਤੋਂ ਬਾਅਦ ਥੋੜ੍ਹੀ ਹੀ ਦੇਰ ‘ਚ ਵਿਗਿਆਪਨ ਨੂੰ ਡਿਲੀਟ ਕਰ ਲਿਆ ਗਿਆ। ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਇਸ ਮੂਰਤੀ ਨੂੰ ਓਐੱਲਐਕਸ ‘ਤੇ ਵੇਚਣ ਦੇ ਵਿਗਿਆਪਨ ‘ਤੇ ਰੱਖੇ ਜਾਣ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।
ਇਸ ਬਾਰੇ ਮੁਖ ਪ੍ਰਸ਼ਾਸਕ ਦੇ ਆਦੇਸ਼ ਤੋਂ ਬਾਅਦ ਕੇਵੜਿਆ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਤੋਂ ਬਾਅਦ ਅਣਪਛਾਤੇ ਖਿਲਾਫ ਆਈਪੀਸੀ ਦੇ ਤਹਿਤ ਧੋਖਾਧੜੀ, ਮਹਾਂਮਾਰੀ ਕਾਨੂੰਨ ਤੇ ਆਈਟੀ ਕਾਨੂੰਨ ਤਹਿਤ ਮਾਮਲਾ ਦਰਜ ਕਰ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।