ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਪੇਟ ‘ਚ ਆਏ ਭਾਰਤ ਨੂੰ ਵਿਸ਼ਵ ਬੈਂਕ ਨੇ ਮਦਦ ਦਾ ਪ੍ਰਸਤਾਵ ਦਿੱਤਾ ਹੈ। ਵਿਸ਼ਵ ਬੈਂਕ ਭਾਰਤ ਦੀ 76 ਅਰਬ (USD 1 ਬਿਲੀਅਨ) ਰੁਪਏ ਦੀ ਮਦਦ ਕਰਨ ਜਾ ਰਿਹਾ ਹੈ। ਇਹ ਪੈਸਾ ਕੋਰੋਨਾ ਵਾਇਰਸ ਪੀੜਤਾਂ ਦੀ ਬਿਹਤਰ ਜਾਂਚ, ਕੰਟੈਕਟ ਟਰੇਸਿੰਗ ਤੇ ਵਰਕਸ਼ਾਪ ਜਾਂਚ ਦਾ ਸਮਰਥਨ ਕਰੇਗਾ। ਇਸ ਦੀ ਵਰਤੋਂ ਨਿੱਜੀ ਸੁਰੱਖਿਆ ਉਪਕਰਨਾਂ ਦੀ ਖਰੀਦ ਤੇ ਨਵੇਂ ਆਇਸੋਲੇਟ ਵਾਰਡਾਂ ਦੀ ਸਥਾਪਨਾ ਲਈ ਵੀ ਕੀਤੀ ਜਾਵੇਗੀ।
ਭਾਰਤ ਵਿੱਚ ਸਿਹਤ ਸਿਸਟਮ ਨੂੰ ਠੀਕ ਤਰ੍ਹਾਂ ਚਲਾਉਣ ਲਈ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਜਾ ਰਿਹਾ ਹੈ। ਜਿਸਦੇ ਨਾਲ ਭਾਰਤ ਕੋਵਿਡ -19 ਦੇ ਖਤਰੇ ਤੋਂ ਬਚ ਸਕੇ। ਇਸਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਕੋਵਿਡ -19 ਵਰਗੇ ਕਹਿਰ ਜਾਰੀ ਰਹਿਣਗੇ ਅਤੇ ਇਸ ਲਈ ਬੀਮਾਰੀ ਦੀ ਅਗਲੀ ਲਹਿਰ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਦੀ ਲੋੜ ਹੈ।
ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਵਿੱਚ 7500 ਕਰੋਡ਼ ਰੁਪਏ ਦਾ ਐਮਰਜੈਂਸੀ ਫੰਡ ਚੰਗੀ ਸਕਰੀਨਿੰਗ, ਕਾਂਟੈਕਟ ਟ੍ਰੇਸਿੰਗ ਅਤੇ ਪ੍ਰਯੋਗਸ਼ਾਲਾ ਡਾਇਗਨੋਸਟਿਕਸ ਦਾ ਸਮਰਥਨ ਕਰੇਗਾ। ਨਾਲ ਹੀ ਵਿਅਕਤੀਗਤ ਸੁਰੱਖਿਆ ਸਮਗਰੀਆਂ ਦੀ ਖਰੀਦ ਕਰੇਗਾ। ਉਥੇ ਹੀ ਦੱਖਣ ਏਸ਼ਿਆ ਵਿੱਚ ਵਿਸ਼ਵ ਬੈਂਕ ਨੇ ਪਾਕਿਸਤਾਨ ਲਈ 20 ਕਰੋਡ਼ ਡਾਲਰ ਅਤੇ ਅਫਗਾਨਿਸਤਾਨ ਲਈ 10 ਕਰੋਡ਼ ਡਾਲਰ ਨੂੰ ਮਨਜ਼ੂਰੀ ਦਿੱਤੀ ਹੈ।