ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਸਿੱਖਿਆ ਵਿਭਾਗ ਪੰਜਾਬ ਕਰਫਿਊ ਅਤੇ ਲਾਕ ਡਾਉਨ ਦਾ ਉਹ ਖੁਦ ਹੀ ਉਲੰਘਣ ਕਰ ਰਿਹਾ ਹੈ ਕਿਉਂਕਿ ਅਧਿਆਪਕਾਂ ਨੂੰ ਅਦੇਸ਼ ਦਿੱਤੇ ਗਏ ਹਨ ਕਿ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਜਾ ਕੇ ਮਿਡ ਡੇ ਮੀਲ ਦਾ ਰਾਸ਼ਨ ਨੂੰ ਵੰਡਿਆ ਜਾਵੇ। ਨਾਲ ਹੀ ਮਿੱਡਡੇ ਮੀਲ ਬਨਾਉਣ ਵਾਲੀ ਰਾਸ਼ੀ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇ। ਜਦਕਿ ਬਹੁਤੇ ਵਿਦਿਆਰਥੀਆਂ ਦੇ ਬੈਂਕ ਖਾਤੇ ਹੀ ਨਹੀਂ।
ਇਸ ਬਾਰੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕੀਤਾ ਹੈ। ਅਧਿਆਪਕ ਪ੍ਰੇਸ਼ਾਨ ਹਨ ਕਿ ਉਨ੍ਹਾਂ ਕੋਲ ਨਾ ਤਾਂ ਕਰਫਿਊ ਨਾਲ ਸਬੰਧਤ ਪਾਸ ਹਨ ਅਤੇ ਨਾਲ ਹੀ ਬਹੁਤ ਸਾਰੇ ਪਿੰਡਾਂ ਵਿੱਚ ਨਾਕੇਬੰਦੀ ਕੀਤੀ ਹੋਈ ਹੈ ਅਤੇ ਬਾਹਰਲਿਆਂ ਨੂੰ ਪਿੰਡਾਂ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ।
ਜ਼ਿਕਰਯੋਗ ਹੈ ਕਿ ਗਰੀਬ ਲੋਕਾਂ ਨੂੰ ਸਰਕਾਰ ਖੁਦ ਹੀ ਰਾਸ਼ਨ ਭੇਜ ਰਹੀ ਹੈ ਜਿਸ ਕਾਰਨ ਮਿੱਡ ਡੇ ਮੀਲ ਦੀ ਰਾਸ਼ੀ ਤੇ ਰਾਸ਼ਨ ਭੇਜਣ ਦੀ ਨੌਬਤ ਕਿਉਂ ਆਈ।