ਲੁਧਿਆਣਾ ’ਚ ਇੱਕ ਹੋਰ ਕੋਰੋਨਾ ਵਾਇਰਸ ਦਾ ਪਾਜ਼ਿਟਿਵ ਮਰੀਜ਼ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੁਰਿੰਦਰ ਕੌਰ 72 ਸਾਲਾ ਮਹਿਲਾ ਉਸ ਔਰਤ ਦੀ ਗੁਆਂਢਣ ਹੈ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਹੀ ਮੌਤ ਹੋ ਗਈ ਸੀ। ਇਹ ਕੇਸ ਮੁਹੱਲਾ ਅਮਰਪੁਰਾ ’ਚੋਂ ਮਿਲ ਰਹੇ ਹਨ।
ਮਹਿਲਾ ਨੂੰ ਬੀਤੇ ਦੀ ਰਾਤ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਉਸਦੇ ਸੰਪਰਕ ਵਿਚ ਆਏ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸਦੇ ਨਾਲ ਹੀ ਪੰਜਾਬ ’ਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ ਵਧ ਕੇ 42 ਹੋ ਗਈ ਹੈ ਤੇ ਜੇ ਇਸ ਦੀ ਰਾਜਧਾਨੀ ਦੇ 13 ਮਰੀਜ਼ਾਂ ਨੂੰ ਵੀ ਸ਼ਾਮਲ ਕਰ ਲਈਏ, ਤਾਂ ਇਹ ਗਿਣਤੀ 55 ਬਣਦੀ ਹੈ।