ਜੋਧਪੁਰ: ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ‘ਚ ਇਰਾਨ ਵਿੱਚ ਫਸੇ ਜਿਨ੍ਹਾਂ ਭਾਰਤੀਆਂ ਨੂੰ ਸਰਕਾਰ ਭਾਰਤ ਲੈ ਕੇ ਆਈ ਸੀ, ਉਨ੍ਹਾਂ ਵਿਚੋਂ 7 ਲੋਕ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ।
ਦਰਅਸਲ, ਰਾਜਸਥਾਨ ਵਿੱਚ ਮੰਗਲਵਾਰ ਨੂੰ ਚਾਰ ਹੋਰ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨੂੰ ਮਿਲਾ ਕੇ ਰਾਜ ਵਿੱਚ ਕੋਰੋਨਾ ਵਾਇਰਸ ਨੳਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 83 ਹੋ ਗਈ ਹੈ। ਇਨਾਂ 83 ਲੋਕਾਂ ‘ਚੋਂ ਇਰਾਨ ਤੋਂ ਪਰਤੇ ਉਹ ਸੱਤ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਜੋਧਪੁਰ ਲਿਆਇਆ ਗਿਆ ਹੈ।
ਦਰਅਸਲ , ਇਰਾਨ ਤੋਂ ਪਰਤੇ 275 ਭਾਰਤੀ ਨਾਗਰਿਕਾਂ ਦਾ ਇੱਕ ਗਰੁੱਪ ਐਤਵਾਰ ਤੜਕੇ ਜੋਧਪੁਰ ਹਵਾਈ ਅੱਡੇ ‘ਤੇ ਪਹੁੰਚਿਆ ਸੀ। ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਲੋਕਾਂ ਦੀ ਜੋਧਪੁਰ ਹਵਾਈ ਅੱਡੇ ‘ਤੇ ਸਕਰੀਨਿੰਗ ਕੀਤੀ ਗਈ ਸੀ। ਇਸ ਤੋਂ ਬਾਅਦ ਸਾਰੇ ਨਾਗਰਿਕਾਂ ਨੂੰ ਜੋਧਪੁਰ ਮਿਲਟਰੀ ਸਟੇਸ਼ਨ ਸਥਿਤ ਵੇਲਨੇਸ ਕੇਂਦਰ ਭੇਜ ਦਿੱਤਾ ਗਿਆ। ਇਨ੍ਹਾਂ 275 ਨਾਗਰਿਕਾਂ ‘ਚ ਛੇ ਬੱਚਿਆਂ ਸਣੇ 133 ਔਰਤਾਂ ਅਤੇ 142 ਪੁਰਸ਼ ਸ਼ਾਮਲ ਸਨ।