ਲੰਦਨ: ਬਕਿੰਘਮ ਪੈਲੇਸ ਦੇ ਇੱਕ ਸ਼ਾਹੀ ਸਹਾਇਕ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਹੋਈ ਹੈ ਜਦਕਿ ਮਹਾਰਾਣੀ ਏਲਿਜ਼ਾਬੈਥ II ਆਪਣੇ ਲੰਦਨ ਸਥਿਤ ਘਰ ‘ਚ ਹਨ।
93 ਸਾਲਾ ਮਹਾਰਾਣੀ ਨੂੰ ਸਾਵਧਾਨੀ ਦੇ ਤੌਰ ‘ਤੇ ਵੀਰਵਾਰ ਨੂੰ ਮਹਿਲ ਤੋਂ ਵਿੰਡਸਰ ਪੈਲੇਸ ਭੇਜ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸਾਰੇ ਨਿਰਧਾਰਤ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਸਨ। ਅਜਿਹੀ ਖਬਰ ਹੈ ਕਿ ਉਹ ਤੰਦੁਰੁਸਤ ਹਨ।
ਸਹਾਇਕ ਦੇ ਸੰਪਰਕ ਵਿੱਚ ਆਏ ਬਾਕੀ ਕਰਮਚਾਰੀ ਕੀਤੇ ਗਏ ਵੱਖ
ਬ੍ਰਿਟਿਸ਼ ਮੀਡੀਆ ਦੇ ਮੁਤਾਬਕ ਇਹ ਪਤਾ ਨਹੀਂ ਹੈ ਕਿ ਮਰੀਜ਼ ਸ਼ਾਹੀ ਸਹਾਇਕ ਮਹਾਰਾਣੀ ਦੇ ਕਿੰਨੇ ਕਰੀਬ ਸਨ ਪਰ ਸ਼ਾਹੀ ਘਰਾਣੇ ਦੇ ਅਜਿਹੇ ਸਾਰੇ ਕਰਮਚਾਰੀ ਜੋ ਉਸ ਸਹਾਇਕ ਦੇ ਸੰਪਰਕ ਵਿੱਚ ਸਨ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਆਈਸੋਲੇਸ਼ਨ ਵਿਚ ਰਹਿ ਰਹੇ ਹਨ।
‘ਦ ਸੰਨ’ ਨੇ ਇੱਕ ਸ਼ਾਹੀ ਸੂਤਰ ਦੇ ਹਵਾਲੇ ਤੋਂ ਕਿਹਾ, “ਮਹਾਰਾਣੀ ਦੇ ਵਿੰਡਸਰ ਰਵਾਨਾ ਹੋਣ ਤੋਂ ਪਹਿਲਾਂ ਇਹ ਸਹਾਇਕ ਪਾਜ਼ਿਟਿਵ ਮਿਲਿਆ ਸੀ।”
ਉੱਥੇ ਹੀ ਦੂਜੇ ਪਾਸੇ ਸਹਾਇਕ ਦੀ ਪਹਿਚਾਣ ਉਜਾਗਰ ਨਹੀਂ ਕੀਤੀ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਵਾਇਰਸ ਨਾਲ ਪਿਛਲੇ ਹਫਤੇ ਦੀ ਸ਼ੁਰੂਆਤ ਵਿੱਚ ਪਾਜ਼ਿਟਿਵ ਪਾਇਆ ਗਿਆ ਸੀ।
ਬਕਿੰਘਮ ਪੈਲੇਸ ਨੇ ਇਸ ਖਬਰ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਕਿਹਾ ਹੈ ਕਿ ਉਹ ਕੋਵਿਡ – 19 ਮਹਾਮਾਰੀ ਦੇ ਮੱਦੇਨਜਰ ਜਾਰੀ ਐਵਾਇਜ਼ਰੀ ਵਿੱਚ ਦੱਸੇ ਗਏ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ।
ਬ੍ਰਿਟੇਨ ਨੇ ਲਗਭਗ 15 ਲੱਖ ਲੋਕਾਂ ਦੀ ਕੋਰੋਨਾ ਵਾਇਰਸ ਮਹਾਮਾਰੀ ਦੇ ਲਿਹਾਜ਼ ਤੋਂ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਪਹਿਚਾਣ ਕੀਤੀ ਹੈ ਅਤੇ ਉਨ੍ਹਾਂ ਨੂੰ 12 ਹਫ਼ਤਿਆਂ ਲਈ ਘਰਾਂ ਵਿੱਚ ਰਹਿਣ ਨੂੰ ਕਿਹਾ ਹੈ। ਦਸ ਦਈਏ ਹੁਣ ਤੱਕ ਇਥੇ ਕੋਰੋਨਾ ਵਾਇਰਸ ਨਾਲ 177 ਲੋਕਾਂ ਦੀ ਮੌਤ ਹੋ ਚੁੱਕੀ ਹੈ।