ਕੋਰੋਨਾ ਵਾਇਰਸ: ਪੂਰੀ ਦਿੱਲੀ ਅੱਜ ਤੋਂ ਲਾਕਡਾਊਨ, ਬਾਰਡਰ ਸੀਲ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮਣ ਦੇ ਵਿੱਚ ਪੂਰੀ ਦਿੱਲੀ ਨੂੰ ਲਾਕਡਾਊਨ ਕੀਤਾ ਜਾ ਰਿਹਾ ਹੈ। ਸੋਮਵਾਰ ਸਵੇਰੇ 6 ਵਜੇ ਤੋਂ 31 ਮਾਰਚ ਰਾਤ 12 ਵਜੇ ਤੱਕ ਦਿੱਲੀ ਵਿੱਚ ਮੈਟਰੋ, ਅੰਤਰ ਰਾਜੀ ਬੱਸਾਂ ਸਣੇ ਅੰਤਰਰਾਸ਼ਟਰੀ ਅਤੇ ਘਰੇਲੂ ਆਵਾਜਾਈ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ। ਐਮਰਜੈਂਸੀ ਹਾਲਤ ਲਈ ਡੀਟੀਸੀ ਦੀ ਸਿਰਫ 25 ਫੀਸਦੀ ਬੱਸਾਂ ਸੜਕਾਂ ਉੱਤੇ ਰਹਿਣਗੀਆਂ।

ਦਿੱਲੀ ਦੇ ਸਾਰੇ ਬਾਰਡਰ ਵੀ ਸੀਲ ਕਰ ਦਿੱਤੇ ਗਏ ਹਨ। ਦਵਾਈ ਦੀਆਂ ਦੁਕਾਨਾਂ, ਫਲ- ਸੱਬਜੀ ਦੀ ਦੁਕਾਨ ਅਤੇ ਮਿਲਕ ਪਲਾਂਟ ਤੋਂ ਇਲਾਵਾ ਹੋਰ ਦੁਕਾਨਾਂ ਤੇ ਫੈਕਟਰੀਆਂ ਬੰਦ ਰਹਿਣਗੀਆਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਹਾਲਾਤ ਦਾ ਜਾੲਿਜ਼ਾ ਲੈ ਕੇ 31 ਮਾਰਚ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਦੁਨੀਆ ਭਰ ਦੀ ਉਦਾਹਰਣਾਂ ਤੋਂ ਪਤਾ ਚੱਲਦਾ ਹੈ ਕਿ ਵਾਇਰਸ ਨੂੰ ਜਿੰਨੀ ਜਲਦੀ ਫੈਲਣ ਤੋਂ ਰੋਕਿਆ ਜਾਵੇ, ਓਨਾ ਹੀ ਚੰਗਾ ਹੋਵੇਗਾ। ਦਿੱਲੀ ਵਿੱਚ 27 ਮਾਮਲੇ ਸਾਹਮਣੇ ਆਏ ਇਨ੍ਹਾਂ ਚੋਂ ਸਿਰਫ ਛੇ ਮਾਮਲੇ ਇੱਕ ਇਨਸਾਨ ਤੋਂ ਦੂੱਜੇ ਨੂੰ ਬੀਮਾਰ ਕਰਨ ਦੇ ਹਨ। 21 ਮਾਮਲੇ ਬਾਹਰ ਤੋਂ ਆਉਣ ਵਾਲਿਆਂ ਦੇ ਹਨ। ਹਾਲੇ ਦਿੱਲੀ ਉਸ ਹਾਲਤ ਵਿੱਚ ਹੈ ਜਿਸ ਵਿੱਚ ਇੱਕ ਤੋਂ ਦੂੱਜੇ ਵਿੱਚ ਵਾਇਰਸ ਨਹੀਂ ਫੈਲਿਆ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਅੱਜ ਅਸੀਂ ਸਖਤ ਕਦਮ ਨਹੀਂ ਚੁੱਕੇ ਤਾਂ ਕੱਲ ਨੂੰ ਜੇਕਰ ਇਹ ਫੈਲਿਆ ਤਾਂ ਉਸ ਤੋਂ ਬਾਅਦ ਲਾਕ ਡਾਊਨ ਦਾ ਅਸਰ ਨਹੀਂ ਹੋਵੇਗਾ ਇਟਲੀ ਇਸਦਾ ਉਦਾਹਰਣ ਹੈ।

ਅਜਿਹੇ ਵਿੱਚ ਦਿੱਲੀ ਸਰਕਾਰ ਨੇ ਦਿੱਲੀ ਵਾਲਿਆਂ ਦੀ ਸਿਹਤ ਲਈ ਇਹ ਤੈਅ ਕੀਤਾ ਹੈ ਕਿ ਸੋਮਵਾਰ ਸਵੇਰੇ 6 ਵਜੇ ਤੋਂ 31 ਮਾਰਚ ਰਾਤ 12 ਵਜੇ ਤੱਕ ਦਿੱਲੀ ਨੂੰ ਲਾਕ ਡਾਉਨ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਮੁਤਾਬਕ ਲਾਕਡਾਊਨ ਦੌਰਾਨ ਬਹੁਤ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਜਾ ਰਹੀ ਹੈ ਬਾਕੀ ਸਾਰੀ ਸੇਵਾਵਾਂ ਬੰਦ ਰਹਿਣਗੀਆਂ। ਪੰਜ ਤੋਂ ਜ਼ਿਆਦਾ ਲੋਕਾਂ ਨੂੰ ਇੱਕ ਥਾਂ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ। ਇਸ ਦੌਰਾਨ ਜੋ ਵੀ ਕਨੂੰਨ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਸਖ਼ਤ ਕਾਰਵਾਈ ਹੋਵੇਗੀ।

Share This Article
Leave a Comment