ਲਖਨਊ: ਲਖਨਊ ਵਿੱਚ ਜਿਨ੍ਹਾਂ ਚਾਰ ਮਰੀਜ਼ਾਂ ਦੀ ਅੱਜ ਰਿਪੋਰਟ ਪਾਜ਼ਿਟਿਵ ਆਈ ਹੈ ਉਸ ਵਿੱਚ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਵੀ ਸ਼ਾਮਲ ਹਨ। ਕਨਿਕਾ ਕਪੂਰ ਨੇ ਖੁਦ ਸੋਸ਼ਲ ਮੀਡੀਆ ‘ਤੇ ਖੁਦ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਏਅਰਪੋਰਟ ‘ਤੇ ਥਰਮਲ ਸਕਰੀਨਿੰਗ ਹੋਈ ਸੀ ਪਰ ਉਦੋਂ ਅਜਿਹੇ ਲੱਛਣ ਸਾਹਮਣੇ ਨਹੀਂ ਆਏ ਸਨ।
ਹਾਲਾਂਕਿ ਦੂਜੇ ਪਾਸੇ ਉਨ੍ਹਾਂ ‘ਤੇ ਇਲਜ਼ਾਮ ਲੱਗ ਰਹੇ ਹਨ ਕਿ ਕਨਿਕਾ ਏਅਰਪੋਰਟ ‘ਤੇ ਝਾਂਸਾ ਦੇ ਕੇ ਬਾਹਰ ਨਿਕਲ ਗਈ ਅਤੇ ਕਈ ਲੋਕਾਂ ਨੂੰ ਖਤਰੇ ਵਿੱਚ ਪਾ ਦਿੱਤਾ। ਇਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਈ ਪਾਰਟੀਆਂ ਵਿੱਚ ਵੀ ਸ਼ਾਮਲ ਹੋਈ ਸਨ।
ਕਨਿਕਾ ਕਪੂਰ ਨੇ ਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਪੁਸ਼ਟੀ ਕਰਦੇ ਹੋਏ ਇੰਸਟਾਗਰਾਮ ‘ਤੇ ਲਿਖਿਆ ਪਿਛਲੇ ਚਾਰ ਦਿਨ ਤੋਂ ਮੇਰੇ ਵਿੱਚ ਫਲੂ ਦੇ ਲੱਛਣ ਹਨ, ਮੈਂ ਖੁਦ ਦਾ ਚੈਕਅਪ ਕਰਾਇਆ ਅਤੇ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ। ਮੈਂ ਅਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਆਈਸੋਲੇਸ਼ਨ ਵਿੱਚ ਹਾਂ ਅਤੇ ਮੈਡੀਕਲ ਸਲਾਹ ਦਾ ਪਾਲਣ ਕਰ ਰਹੇ ਹਾਂ। ਕਨਿਕਾ ਨੇ ਅੱਗੇ ਲਿਖਿਆ 10 ਦਿਨ ਪਹਿਲਾਂ ਜਦੋਂ ਮੈਂ ਘਰ ਆਈ ਤਾਂ ਏਅਰਪੋਰਟ ‘ਤੇ ਨਾਰਮਲ ਪ੍ਰਕਿਰਿਆ ਦੇ ਅਨੁਸਾਰ ਉਨ੍ਹਾਂ ਦੀ ਸਕੈਨਿੰਗ ਹੋਈ ਸੀ ਪਰ ਲੱਛਣ ਪਿਛਲੇ ਚਾਰ ਦਿਨ ਵਿੱਚ ਸਾਹਮਣੇ ਆਏ ਹਨ।
https://www.instagram.com/p/B98tXqnFqE2/
ਉਨ੍ਹਾਂਨੇ ਇਹ ਵੀ ਕਿਹਾ ਕਿ ਮੈਂ ਹੁਣ ਠੀਕ ਮਹਿਸੂਸ ਕਰ ਰਹੀ ਹਾਂ ਅਤੇ ਇਹ ਇੱਕ ਨਾਰਮਲ ਫਲੂ ਹੈ ਅਤੇ ਹਲਕਾ ਬੁਖਾਰ ਸੀ। ਜਿੱਥੇ ਇੱਕ ਪਾਸੇ ਕਨਿਕਾ ਕਪੂਰ ਦਾ ਇਹ ਕਹਿਣਾ ਹੈ ਉਥੇ ਹੀ ਦੂਜੇ ਪਾਸੇ ਉਨ੍ਹਾਂ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਫਲੂ ਦੇ ਲੱਛਣ ਲੁਕਾਏ ਅਤੇ ਜਾਂਚ ਤੋਂ ਬਚ ਦੇ ਹੋਏ ਚੁਪ ਚਪੀਤੇ ਏਅਰਪੋਰਟ ਤੋਂ ਬਾਹਰ ਆ ਗਈ ਸਨ।