ਨਿਊਜ਼ ਡੈਸਕ : ਮਰਾਠੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਜੈਰਾਮ ਕੁਲਕਰਨੀ ਦਾ 88 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣਾ ਆਖਰੀ ਸਾਹ ਪੁਣੇ ‘ਚ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰਾ ਮਰਾਠੀ ਸਿਨੇਮਾ ਤੇ ਉਨ੍ਹਾਂ ਦੇ ਫੈਨਜ਼ ‘ਚ ਸੋਗ ਦੀ ਲਹਿਰ ਹੈ। ਜੈਰਾਮ ਕੁਲਕਰਨੀ ਨੇ ਮਰਾਠੀ ਸਿਨੇਮਾ ਨੂੰ ‘ਪ੍ਰੇਮ ਦੀਵਾਨੇ’ (1992), ਜੁੰਜ ਤੁਝੀ ਮਾਝੀ (1992) ਅਤੇ ‘ਦੇ ਦਨਾਦਨ’ (1987) ਵਰਗੀਆਂ ਹਿੱਟ ਫਿਲਮਾਂ ਦਿੱਤੀਆਂ।
ਜੈਰਾਮ ਕੁਲਕਰਨੀ ਦਾ ਜਨਮ ਅੰਬਜਜੇ ਦੇ ਪਿੰਡ ਸੋਲਾਪੁਰ ਵਿੱਚ ਬਰਸੀ ਤਾਲੁਕ ਦੇ ਨੇੜੇ ਹੋਇਆ ਸੀ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਨਿਭਾਉਣ ਦੇ ਨਾਲ-ਨਾਲ ਕਈ ਨਾਟਕਾਂ ‘ਚ ਵੀ ਕੰਮ ਕੀਤਾ ਸੀ। ਫਿਲਮਾਂ ‘ਚ ਆਪਣੇ ਸ਼ਾਨਦਾਰ ਕਿਰਦਾਰ ਕਰਕੇ ਉਹ ਆਪਣੇ ਫੈਨਜ਼ ਦੇ ਦਿਲਾਂ ‘ਤੇ ਰਾਜ ਕਰਦੇ ਸਨ।
ਜੈਰਾਮ ਕੁਲਕਰਨੀ ਨੂੰ ਸਕੂਲ ਦੇ ਦਿਨਾਂ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਸਕੂਲ ਦੇ ਦਿਨਾਂ ਤੋਂ ਹੀ ਉਨ੍ਹਾਂ ਨੇ ਨਾਟਕਾਂ ‘ਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। 1959 ਵਿਚ ਜੈਰਾਮ ਨੇ ਆਲ ਇੰਡੀਆ ਰੇਡੀਓ ਪੁਣੇ ਸੈਂਟਰ ਵਿਚ ਵੀ ਕੰਮ ਕੀਤਾ ਸੀ। ਜੈਰਾਮ ਕੁਲਕਰਨੀ ਮਸ਼ਹੂਰ ਟੀਵੀ ਅਭਿਨੇਤਰੀ ਮ੍ਰਿਣਾਲ ਕੁਲਕਰਨੀ ਦੇ ਸਹੁਰਾ ਸੀ।