ਜੋਧਪੁਰ: ਰਾਜਸਥਾਨ ਦੇ ਜੋਧਪੁਰ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ 11 ਜੀਆਂ ਦੀ ਮੌਤ ਹੋ ਗਈ ਹੈ। ਹਾਦਸਾ ਸ਼ਨੀਵਾਰ ਯਾਨੀ ਅੱਜ ਸਵੇਰੇ ਸ਼ੇਰਗੜ੍ਹ ਇਲਾਕੇ ਵਿੱਚ ਬਾਲਟੋਰਾ – ਫਲੌਦੀ ਹਾਈਵੇਅ ‘ਤੇ ਵਾਪਰਿਆ। ਇੱਥੇ ਟ੍ਰੇਲਰ ਟਰੱਕ ਅਤੇ ਜੀਪ ਦੇ ਵਿੱਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 3 ਲੋਕ ਜਖ਼ਮੀ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਮ੍ਰਿਤਕਾਂ ਵਿੱਚ 4 ਪੁਰਸ਼, 6 ਔਰਤਾਂ ਅਤੇ 1 ਬੱਚਾ ਦੱਸਿਆ ਜਾ ਰਿਹਾ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਪੂਰਾ ਟਰੱਕ ਜੀਪ ਦੇ ਉੱਤੇ ਚੜ੍ਹ ਗਿਆ। ਵਾਹਨ ਵਿੱਚ ਫਸੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਕੱਢਣ ਲਈ ਕ੍ਰੇਨ ਦੀ ਸਹਾਇਤਾ ਲੈਣੀ ਪਈ। ਰਿਪੋਰਟਾਂ ਦੇ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਇੱਕ ਨਵਾਂ ਵਿਆਹਿਆ ਜੋੜਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦਾ ਵਿਆਹ 15 ਕੁ ਦਿਨਾਂ ਪਹਿਲਾਂ ਹੀ ਹੋਇਆ ਸੀ। ਇਨ੍ਹਾਂ ਤੋਂ ਇਲਾਵਾ ਇੱਕ ਹੀ ਪਰਿਵਾਰ ਦੇ ਚਾਰ ਲੋਕ ਹਨ। ਜਿਨ੍ਹਾਂ ਵਿੱਚ ਕਿਸ਼ੋਰ ਮਾਲੀ, ਉਸਦੀ ਪਤਨੀ ਡਿੰਪਲ, ਪੁੱਤਰ ਪ੍ਰਦੀਪ ਅਤੇ ਧੀ ਰਾਸ਼ੁ ਹਨ। ਹੋਰ ਮ੍ਰਿਤਕਾਂ ਵਿੱਚ ਕੈਲਾਸ਼ ਮਾਲੀ, ਉਸਦੀ ਧੀ ਅਤੇ ਪ੍ਰਿਅੰਕਾ, ਵਿਮਲਾ ਮਾਲੀ, ਜਗਦੀਸ਼ ਮਾਲੀ ਸ਼ਾਮਲ ਹਨ ।
ਸੜਕ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੁੱਖ ਪ੍ਰਗਟਾਇਆ ਹੈ।
राजस्थान के जोधपुर में हुए भीषण सड़क हादसे के बारे में जानकर अत्यंत दुख हुआ है। इस दुर्घटना में जिन-जिन लोगों की जान गई है, मैं उनके परिजनों के प्रति अपनी संवेदना प्रकट करता हूं, साथ ही घायलों के जल्द से जल्द स्वस्थ होने की कामना करता हूं: PM @narendramodi
— PMO India (@PMOIndia) March 14, 2020