ਦਿੱਲੀ ਹਿੰਸਾ ਬਾਰੇ ‘ਆਪ’ ਦੇ ਨਿੰਦਾ ਪ੍ਰਸਤਾਵ ਨੂੰ ਨਹੀਂ ਮਿਲੀ ਇਜਾਜ਼ਤ

TeamGlobalPunjab
1 Min Read

ਚੰਡੀਗੜ੍ਹ : ਦਿੱਲੀ ‘ਚ ਹੋਈ ਹਿੰਸਾ ਬਾਰੇ ‘ਆਪ’ ਵੱਲੋਂ ਲਿਆਂਦੇ ਗਏ ਨਿੰਦਾ ਪ੍ਰਸਤਾਵ ਨੂੰ ਸਦਨ ‘ਚ ਰੱਖੇ ਜਾਣ ਦੀ ਇਜਾਜ਼ਤ ਨਹੀਂ ਮਿਲੀ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਿੱਲੀ ‘ਚ ਹੋਏ ਦੰਗੇ ਅਤੇ ਭਾਰੀ ਜਾਨੀ-ਮਾਲੀ ਨੁਕਸਾਨ ਦਾ ਹਵਾਲਾ ਦਿੰਦੇ ਹੋਏ ਗੋੜਸੇਵਾਦੀ ਤਾਕਤਾਂ ਵਿਰੁੱਧ ਨਿੰਦਾ ਪ੍ਰਸਤਾਵ ਸਦਨ ‘ਚ ਰੱਖਣ ਦੀ ਕੋਸ਼ਿਸ਼ ਕੀਤੀ ਪਰੰਤੂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ 15 ਦਿਨ ਦੀ ਸ਼ਰਤ ਦਾ ਹਵਾਲਾ ਦਿੰਦੇ ਹੋਏ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ। ਹਾਲਾਂਕਿ ਇਸ ਮੌਕੇ ਸਾਰੇ ‘ਆਪ’ ਵਿਧਾਇਕ ਆਪਣੇ ਬੈਂਚਾਂ ਤੋਂ ਖੜੇ ਹੋ ਕੇ ਇਸ ਲਈ ਜ਼ੋਰ ਪਾਉਣ ਲੱਗੇ ਸਨ, ਪਰੰਤੂ ਡਿਪਟੀ ਸਪੀਕਰ ਨੇ ਇਜਾਜ਼ਤ ਨਹੀਂ ਦਿੱਤੀ।

Share This Article
Leave a Comment