ਚੰਡੀਗੜ੍ਹ : ਕਾਂਗਰਸ ਸਰਕਾਰ ਨੂੰ ਸੱਤਾ ਵਿੱਚ ਆਇਆਂ ਅੱਜ ਲੰਮਾ ਸਮਾਂ ਹੋ ਗਿਆ ਹੈ, ਪਰ ਚੋਣ ਮਨੋਰਥ ਵਿੱਚ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਕੀਤੇ ਗਏ ਵਾਅਦੇ ਦਾ ਅਜੇ ਤੱਕ ਕਿਧਰੋਂ ਕੋਈ ਨਿਸ਼ਾਨ ਨਹੀਂ ਮਿਲਿਆ। ਜੀ ਹਾਂ ਇਸ ਦੇ ਚਲਦਿਆਂ ਹਰ ਦਿਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਹੁਣ ਇੱਕ ਵਾਰ ਫਿਰ ਸਮਾਰਟ ਫੋਨਾਂ ਦਾ ਲੰਮਾਂ ਸਮਾਂ ਇੰਤਜਾਰ ਕਰਨਾ ਪਵੇਗਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਸਮਾਰਟ ਫੋਨਾਂ ‘ਤੇ ਕੋਰੋਨਾ ਵਾਇਰਸ ਨੇ ਰੋਕ ਲਗਾ ਦਿੱਤੀ ਹੈ।
ਦਰਅਸਲ ਅੱਜ ਵਿਧਾਨ ਸਭਾ ਅੰਦਰ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਸਮਾਰਟ ਫੋਨ ਗੁਆਂਢੀ ਮੁਲਕ ਚੀਨ ਵਿੱਚੋਂ ਆਉਂਣੇ ਹਨ ਪਰ ਉੱਥੇ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ ਜਿਸ ਕਾਰਨ ਅਜੇ ਨੌਜਵਾਨਾਂ ਨੂੰ ਸਮਾਰਟ ਫੋਨ ਨਹੀਂ ਦਿੱਤੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਹ ਸਮਾਰਟ ਫੋਨ ਚੀਨ ਤੋਂ ਆਰਡਰ ਕਰ ਦਿੱਤੇ ਗਏ ਹਨ।