ਵਾਸ਼ਿੰਗਟਨ: ਅਮਰੀਕਾ ਦੇ ਲਾਸ ਏਂਜਲਸ ਵਿੱਚ ਸ਼ਨੀਵਾਰ ਨੂੰ ਇੱਕ ਭਾਰਤੀ ਨੌਜਵਾਨ ਦਾ ਅਣਪਛਾਤੇ ਹਮਲਾਵਰ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਰਿਆਣਾ ਦੇ ਕਰਨਾਲ ਜਿਲ੍ਹੇ ਦਾ ਵਾਸੀ ਸੀ।
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕਰਨਾਲ ਜਿਲ੍ਹੇ ਦੇ ਵਾਸੀ 31 ਸਾਲ ਦੇ ਮਨਿੰਦਰ ਸਿੰਘ ਅਮਰੀਕਾ ਦੇ ਲਾਸ ਏਂਜਲਸ ਕਾਉਂਟੀ ਵਿੱਚ ਇੱਕ ਸਟੋਰ ‘ਚ ਨੌਕਰੀ ਕਰਦੇ ਸਨ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਆਪਣੇ ਪਰਿਵਾਰ ਦਾ ਇਲਾਉਤਾ ਕਮਾਉਣ ਵਾਲਾ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹਨ।
ਮਨਿੰਦਰ ਛੇ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਉਹ ਆਪਣੀ ਕਮਾਈ ਦਾ ਵੱਡਾ ਹਿੱਸਾ ਭਾਰਤ ਸਥਿਤ ਆਪਣੇ ਪਰਿਵਾਰ ਨੂੰ ਭੇਜਿਆ ਕਰਦੇ ਸਨ। ਵਹਿਟਿਅਰ ਸਿਟੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ 5:43 ਵਜੇ ਵਾਪਰੀ ਸੀ।
***HOMICIDE UPDATE*** Homicide occurred at the 7-11 store 8438 Santa Fe Springs Road. Suspect entered the store with a semi-automatic handgun killing the clerk. Suspect is described as a male black adult, 5-06/5-07. Anyone with information contact Whittier PD 562-567-9281. pic.twitter.com/MSNhvcHrJB
— Whittier Police Dept (@whittierpd) February 23, 2020
ਪੁਲਿਸ ਨੇ ਸ਼ੱਕੀ ਦੀ ਤਸਵੀਰ ਜਾਰੀ ਕਰਦੇ ਹੋਏ ਕਿਹਾ ਕਿ ਬਿਨਾਂ ਕਿਸੇ ਕਾਰਨ ਦੇ ਸ਼ੱਕੀ ਨੇ ਚਲਾਈ ਜਿਸ ਵਿੱਚ ਮਨਿੰਦਰ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ੱਕੀ ਘਟਨਾ ਸਥਾਨ ਤੋਂ ਭੱਜ ਗਿਆ ਅਤੇ ਉਦੋਂ ਤੋਂ ਫਰਾਰ ਹੈ। ਸਟੋਰ ਦੇ ਅੰਦਰ ਦੋ ਗਾਹਕ ਸਨ ਦੋਵੇਂ ਜ਼ਖਮੀ ਹੋ ਗਏ ਹਨ।
ਮਨਿੰਦਰ ਦੇ ਭਰਾ ਨੇ ਪੈਸਾ ਇਕੱਠਾ ਕਰਨ ਲਈ ‘ਗੋ-ਫੰਡ ਮੀ’ ਫੰਡਰੇਜ਼ਰ ਸ਼ੁਰੂ ਕੀਤੀ ਹੈ ਤਾਂਕਿ ਮ੍ਰਿਤਕ ਦੀ ਦੇਹ ਨੂੰ ਆਪਣੇ ਦੇਸ਼ ਭੇਜਿਆ ਜਾ ਸਕੇ। ਉਸਦੇ ਭਰਾ ਨੇ ਗੋ – ਫੰਡ ਮੀ ਪੇਜ ਵਿੱਚ ਐਤਵਾਰ ਨੂੰ ਲਿਖਿਆ ਕਿ ਉਸ ਦੇ ਪਰਿਵਾਰ ਵਿੱਚ ਮਾਤਾ, ਪਿਤਾ, ਪਤਨੀ ਅਤੇ ਪੰਜ ਅਤੇ ਨੌਂ ਸਾਲ ਦੇ ਦੋ ਛੋਟੇ ਬੱਚੇ ਹਨ । ਮੈਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਪਣੇ ਦੇਸ਼ ਭੇਜਣ ਲਈ ਮਦਦ ਮੰਗ ਰਿਹਾ ਹਾਂ ਤਾਂਕਿ ਉਨ੍ਹਾਂ ਦੀ ਪਤਨੀ ਅਤੇ ਬੱਚੇ ਆਖਰੀ ਵਾਰ ਉਨ੍ਹਾਂ ਨੂੰ ਵੇਖ ਸਕਣ।