ਜਬਰੀ ਧਰਮ ਪਰਿਵਰਤਨ ਕਰਵਾਉਣ ਦੇ ਵਿਰੋਧ ‘ਚ ਲੰਦਨ ਵਿਖੇ ਪਾਕਿਸਤਾਨ ਹਾਈਕਮੀਸ਼ਨ ਦੇ ਬਾਹਰ ਪ੍ਰਦਰਸ਼ਨ

TeamGlobalPunjab
2 Min Read

ਲੰਦਨ: ਪਾਕਿਸਤਾਨ ਵਿੱਚ ਨਬਾਲਿਗ ਹਿੰਦੂ ਲੜਕੀ ਦਾ ਜਬਰੀ ਧਰਮ ਪਰਿਵਰਤਨ ਕਰ ਮੁਸਲਮਾਨ ਨਾਲ ਵਿਆਹ ਕਰਵਾਉਣ ਦੇ ਵਿਰੋਧ ਵਿੱਚ ਲੰਦਨ ‘ਚ ਰਹਿਣ ਵਾਲੇ ਪਾਕਿਸਤਾਨੀ ਮਨੁੱਖੀ ਅਧਿਕਾਰ ਕਰਮਚਾਰੀਆਂ ਅਤੇ ਭਾਰਤੀ ਮੂਲ ਦੇ ਭਾਈਚਾਰੇ ਵੱਲੋਂ ਪਾਕਿਸਤਾਨ ਹਾਈਕਮੀਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਭਾਰਤ ਨੇ ਵੀ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਪਾਕਿਸਤਾਨ ਦੇ ਸਿੰਧ ਵਿੱਚ ਰਹਿਣ ਵਾਲੀ ਹਿੰਦੂ ਮਹਿਕ ਕੁਮਾਰੀ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਉਸਦੀ ਮੁਸਲਮਾਨ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਮੁੱਦੇ ਨੇ ਕਾਫ਼ੀ ਤੂਲ ਫੜਿਆ ਸੀ। ਪ੍ਰਦਰਸ਼ਨ ਦੌਰਾਨ ਪੀੜਤਾ ਨੂੰ ਇਨਸਾਫ ਦਿੱਤੇ ਜਾਣ ਦੀ ਮੰਗ ਵੀ ਕੀਤੀ ਗਈ।

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਰਹਿਣ ਵਾਲੀ 14 ਸਾਲਾ ਦੀ ਮਹਿਕ ਕੁਮਾਰੀ ਨੂੰ ਕੁੱਝ ਦਿਨਾਂ ਪਹਿਲਾਂ ਅਗਵਾਹ ਕਰ ਲਿਆ ਗਿਆ ਸੀ, ਉਹ ਨੌਂਵੀ ਜਮਾਤ ਦੀ ਵਿਦਿਆਰਥਣ ਸੀ। ਉਸ ਤੋਂ ਬਾਅਦ ਉਸਦਾ ਜਬਰੀ ਧਰਮ ਪਰਿਵਰਤਨ ਕਰਾਇਆ ਗਿਆ, ਇਸ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਹ ਅਮੇਰਾਤ ਸ਼ਰੀਫ ਵਿੱਚ ਇੱਕ ਮੌਲਾਨਾ ਦੇ ਨਾਲ ਵਿਖਾਈ ਦਿੱਤੀ ਅਤੇ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ ਮਹਿਕ ਨੂੰ ਇੱਕ ਮੁਸਲਮਾਨ ਨੌਜਵਾਨ ਅਲੀ ਰਜਾ ਸੋਲੰਗੀ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਧਰਮ ਬਦਲਣ ਦੀ ਇੱਛਾ ਜਤਾਈ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਪਾਕਿਸਤਾਨ ਵਿੱਚ ਸੋਸ਼ਲ ਮੀਡਿਆ ‘ਤੇ ਘੱਟ ਗਿਣਤੀਆਂ ਹਿੰਦੂਆਂ ਵੱਲੋਂ ਫੇਸਬੁੱਕ ਪੇਜ ਬਣਾਇਆ ਗਿਆ ਹੈ। ਜਿਸ ਵਿੱਚ ਜਬਰੀ ਧਰਮ ਪਰਿਵਰਤਨ ਕਰਵਾਉਣ ਦੀਆਂ 50 ਤੋਂ ਜ਼ਿਆਦਾ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਜਾਰੀ ਕੀਤੀ ਗਈ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਕੋਮਲ ਦਾ ਨਾਮ ਹੈ ਜੋ ਪਾਕਿਸਤਾਨ ਦੇ ਟੈਂਡੋ ਅਲਿਆਰ ਇਲਾਕੇ ਦੀ ਰਹਿਣ ਵਾਲੀ ਹੈ ।

Share This Article
Leave a Comment