Coronavirus: ਕਰੂਜ਼ ‘ਤੇ ਫਸੀ ਮੁੰਬਈ ਦੀ ਸੋਨਾਲੀ ਠੱਕਰ ਨੇ ਭਾਰਤ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ

TeamGlobalPunjab
2 Min Read

ਟੋਕਿਓ: ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਤੱਕ 25 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਹੈ। ਜਿਸ ਦੇ ਚੱਲਦਿਆਂ ਜਾਪਾਨੀ ਪ੍ਰਸ਼ਾਸਨ ਨੇ ਇੱਕ ਲਗਜ਼ਰੀ ਕਰੂਜ਼ ਡਾਇਮੰਡ ਪ੍ਰਿੰਸੈਜ਼ ‘ਚ ਵੱਡੀ ਗਿਣਤੀ ‘ਚ ਕੋਰੋਨਾਵਾਇਰਸ ਦੇ ਸਕਾਰਾਤਮਕ ਕੇਸ ਸਾਹਮਣੇ ਆਉਣ ਤੋਂ ਬਾਅਦ ਉਕਤ ਸਮੁੰਦਰੀ ਜਹਾਜ਼ ਨੂੰ ਯੋਕਾਹਾਮਾ ਯਾਰਟ ‘ਤੇ ਆਈਸੋਲੇਟ ਕਰਕੇ ਰੱਖਿਆ ਹੋਇਆ ਹੈ।

ਇਸ ਜਹਾਜ਼ ਦੇ 219 ਯਾਤਰੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ‘ਚ ਦੋ ਭਾਰਤੀ ਹਨ। ਸਮੁੰਦਰੀ ਜਹਾਜ਼ ‘ਤੇ ਕਰਿਊ ਮੈਂਬਰ ਤੇ ਸੈਲਾਨੀਆਂ ਨੂੰ ਮਿਲਾ ਕੇ ਕੁਲ 138 ਭਾਰਤੀ ਸਵਾਰ ਹਨ। ਮੁੰਬਈ ਦੀ ਸੋਨਾਲੀ ਠੱਕਰ ਵੀ ਇਸ ਕਰੂਜ਼ ‘ਤੇ ਫਸੀ ਹੋਈ ਹੈ ਜੋ ਕਿ ਇਸ ਜਹਾਜ਼ ‘ਤੇ ਬਤੌਰ ਸੁਰੱਖਿਆ ਅਧਿਕਾਰੀ ਹਨ।

ਸੋਨਾਲੀ ਨੇ ਭਾਰਤ ਸਰਕਾਰ ਨੂੰ ਮਦਦ ਲਈ ਗੁਹਾਰ ਲਗਾਈ ਹੈ ਤੇ ਕਿਹਾ ਹੈ ਕਿ ਸਰਕਾਰ ਉਸ ਨੂੰ ਤੇ ਜਹਾਜ਼ ‘ਤੇ ਫਸੇ ਹੋਰ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਲਈ ਇੰਤਜ਼ਾਮ ਕਰੇ, ਨਹੀਂ ਤਾਂ ਉਹ ਵੀ ਕੋਰੋਨਾ ਨਾਲ ਸੰਕਰਮਿਤ ਹੋ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕਰੂਜ਼ ਦੇ ਟੀਮ ਮੈਂਬਰ ‘ਚ ਸ਼ੈੱਫ ਦੀ ਜ਼ਿੰਮੇਵਾਰੀ ਸੰਭਾਲ ਰਹੇ ਬਿਨੈ ਕੁਮਾਰ ਨੇ ਇੱਕ ਵੀਡੀਓ ਰਾਹੀਂ ਪ੍ਰਧਾਨ ਮੰਤਰੀ ਮੋਦੀ ਅਤੇ ਸੰਯੁਕਤ ਰਾਸ਼ਟਰ ਤੋਂ ਮਦਦ ਲਈ ਗੁਹਾਰ ਲਗਾਈ ਸੀ।

- Advertisement -

ਵਿਦੇਸ਼ ਮੰਤਰੀ ਜੈਸ਼ੰਕਰ ਦੇ ਅਨੁਸਾਰ, ਟੋਕਿਓ ‘ਚ ਸਥਿਤ ਭਾਰਤੀ ਦੂਤਾਵਾਸ ਸਮੁੰਦਰੀ ਜਹਾਜ਼ ‘ਚ ਸਵਾਰ ਭਾਰਤੀਆਂ ਨਾਲ ਸੰਪਰਕ ‘ਚ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਵਿਦੇਸ਼ੀ ਮੰਤਰਾਲੇ ਵੱਲੋਂ ਕਰੂਜ਼ ‘ਚ ਫਸੇ ਲੋਕਾਂ ਦੀ ਮਦਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਚੀਨ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1471 ਤੱਕ ਪਹੁੰਚ ਗਈ ਹੈ ਤੇ 60 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ।

Share this Article
Leave a comment