ਕੈਲੀਫੋਰਨੀਆ : ਚਾਰੇ ਪਾਸੇ ਲੁੱਟ ਖੋਹ ਅਤੇ ਗੋਲੀਬਾਰੀ ਦੀਆ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆ ਸੈੰਟਾ ਕ੍ਲੈਰਾ ਚ ਸ਼ੈਰਿਫ ਡਿਪਟੀ ਸੁਖਦੀਪ ਗਿੱਲ ਤੇ ਅਣਜਾਣ ਵਿਅਕਤੀ ਵਲੋਂ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗਿੱਲ ਰੋਜਾਨਾ ਦੀ ਤਰ੍ਹਾਂ ਉਵਾਸ ਰੇਸੇਵੋਰ ਦੇ ਨੇੜੇ ਗਸ਼ਤ ਤੇ ਸੀ। ਇਥੇ ਇਕ ਵਿਅਕਤੀ ਨੇ ਉਸ ਤੇ ਹਮਲਾ ਕਰ ਦਿਤਾ।
We can confirm a deputy has sustained a non-life threatening injury. This is still an active scene. Please stay away from the area. More details to follow.
— SantaClaraCoSheriff (@SCCoSheriff) February 1, 2020
ਅਧਿਕਾਰੀਆਂ ਅਨੁਸਾਰ ਉਥੇ ਇਕ ਗੱਡੀ ਦੀ ਜਾਂਚ ਕਾਰਨ ਲਈ ਜਦੋ ਗਿੱਲ ਉਧਰ ਗਿਆ ਤਾ ਉਨ੍ਹਾਂ ਨੇ ਉਸ ਤੇ ਹਮਲਾ ਕਰਾਰ ਦਿਤਾ। ਇਸ ਦੌਰਾਨ ਹਮਲਾਵਰਾਂ ਨੇ ਗਿੱਲ ਤੇ 4 ਫਾਇਰ ਕੀਤੇ। ਇਨ੍ਹਾਂ ਵਿੱਚੋ ਇਕ ਫਾਇਰ ਉਸ ਦੇ ਬੋਡੀ ਕੈਮਰਾ ਤੇ ਲਗਿਆ ਜਿਸ ਕਾਰਨ ਉਹ ਜਖਮੀ ਹੋਗਿਆ। ਰਿਪੋਰਟਾਂ ਮੁਤਾਬਿਕ ਇਸ ਹਮਲੇ ਦੌਰਾਨ ਗਿੱਲ ਜਿਆਦਾ ਜ਼ਖਮੀ ਨਹੀਂ ਹੋਇਆ।
ਦੱਸ ਦੇਈਏ ਕਿ ਸੁਖਦੀਪ ਗਿੱਲ ਸਾਲ 2015 ਤੋਂ ਸ਼ੈਰਿਫ ਵਿਭਾਗ ਵਿਚ ਕੰਮ ਕਰ ਰਿਹਾ ਹੈ। ਉਹ ਇਕ ਦਸਤਾਰਧਾਰੀ ਸਿੱਖ ਹੈ। ਇਸ ਕਾਰਨ ਇਹ ਹਮਲਾ ਹੇਟ ਕ੍ਰਾਈਮ ਨਾਲ ਸੰਬੰਧਤ ਦਸਿਆ ਜਾ ਰਿਹਾ ਹੈ।