ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਦੀ ਅਦਾਲਤ ਨੇ ਭਾਰਤੀ ਮਹਿਲਾ ਤੇ ਉਸ ਦੀ ਧੀ ਤੇ ਚਾਕੂ ਨਾਲ ਹਮਲਾ ਕਰਨ ਵਾਲੇ ਸੂਡਾਨੀ ਨਾਗਰਿਕ ਨੂੰ ਦਸ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਦੋਸ਼ੀ ਠਹਿਰਾਏ ਗਏ 43 ਸਾਲ ਦੇ ਸੂਡਾਨੀ ਨਾਗਰਿਕ ਨੇ ਲਗਭਗ ਇੱਕ ਸਾਲ ਪਹਿਲਾਂ ਸ਼ਾਰਜਾਹ ਦੀ ਇੱਕ ਲਿਫ਼ਟ ਵਿੱਚ ਪ੍ਰਵਾਸੀ ਨਾਗਰਿਕ ਦਾ ਕਤਲ ਕੀਤਾ ਸੀ ਤੇ ਇਸ ਤੋਂ ਇਲਾਵਾ ਭਾਰਤੀ ਮਹਿਲਾ ਤੇ ਉਸ ਦੀ ਧੀ ਤੇ ਵੀ ਚਾਕੂ ਨਾਲ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਬੱਚੀ ਤੇ ਉਸ ਦੀ ਮਾਂ ਬੁਰੀ ਤਰ੍ਹਾਂ ਜਖ਼ਮੀ ਹੋ ਗਈ ਸਨ ।
ਅਦਾਲਤ ਨੇ ਦੋਸ਼ੀ ਨੂੰ ਇਸ ਹਮਲੇ ਵਿਚ ਜਾਨ ਗਵਾਉਣ ਵਾਲੇ ਸੂਡਾਨੀ ਨਾਗਰਿਕ ਦੇ ਪਰਿਵਾਰ ਨੂੰ ਦੋ ਲੱਖ ਦਿਰਹਾਮ ( ਲਗਭਗ 39 ਲੱਖ ਰੁਪਏ ) ਦੇਣ ਦਾ ਆਦੇਸ਼ ਵੀ ਦਿੱਤਾ ਹੈ।
ਪੁਲਿਸ ਵੱਲੋਂ ਕੀਤੀ ਪੁੱਛਗਿੱਛ ਵਿੱਚ ਹਮਲਾਵਰ ਨੇ ਆਪਣਾ ਦੋਸ਼ ਕਬੂਲ ਲਿਆ ਸੀ। ਉਸ ਨੇ ਆਪਣੇ ਮਾਨਸਿਕ ਰੂਪ ਨੂੰ ਹਮਲੇ ਦੀ ਵਜ੍ਹਾ ਦੱਸਿਆ।
ਭਾਰਤੀ ਮਹਿਲਾ ਅਤੇ ਬੱਚੀ ਤੇ ਹਮਲੇ ਦੇ ਸਮੇਂ ਲਿਫ਼ਟ ਵਿੱਚ ਖੜ੍ਹੇ ਦੂਜੇ ਸੂਡਾਨੀ ਨਾਗਰਿਕ ਨੇ ਬਚਾਅ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਨਾਰਾਜ਼ ਹਮਲਾਵਰ ਨੇ ਉਸ ਦੀ ਛਾਤੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।