ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਵਿੱਚ ਲਗਭਗ 50 ਕਰੋੜ ਜੰਗਲੀ ਜਾਨਵਰ ਸੜ ਕੇ ਸੁਆਹ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਅੱਗ ਵਿੱਚ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਵੀ ਹੋ ਚੁੱਕੇ ਹਨ। ਪਰ ਲੱਖਾਂ ਹੈਕਟੇਅਰ ਜੰਗਲਾਂ ਵਿੱਚ ਲੱਗੀ ਅੱਗ ਵਿੱਚ ਵੱਡੀ ਗਿਣਤੀ ਵਿੱਚ ਜੰਗਲੀ ਜਾਨਵਰਾਂ ਦੀ ਮੌਤ ਨੇ ਪੂਰੀ ਦੁਨੀਆ ਝੰਜੋੜ ਕੇ ਰੱਖ ਦਿੱਤੀ ਹੈ।
ਅੱਗ ਦੀ ਵਜ੍ਹਾ ਕਾਰਨ ਕਰੋੜਾਂ ਬੇਜ਼ੁਬਾਨ ਰਾਖ ਹੋ ਗਏ ਅਤੇ ਜੋ ਕਿਸੇ ਤਰ੍ਹਾਂ ਬਚੇ ਵੀ ਹਨ, ਉਨ੍ਹਾਂ ਦੀ ਅੱਖਾਂ ਵਿੱਚ ਡਰ ਸਾਫ਼ ਵੇਖਿਆ ਜਾ ਸਕਦਾ ਹੈ। ਹਾਲਾਂਕਿ ਅੱਗ ਬੁਝਾਊ ਵਿਭਾਗ ਅਤੇ ਸਥਾਨਕ ਲੋਕ ਅਜਿਹੇ ਵਿੱਚ ਇਨ੍ਹਾਂ ਮਾਸੂਮਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਕੋਆਲਾ, ਕੰਗਾਰੁਆਂ ਸਣੇ ਹੋਰ ਜੰਗਲੀ ਜੀਵਾਂ ਦੀਆਂ ਤਸਵੀਰਾਂ ਤੁਹਾਨੂੰ ਭਾਵੁਕ ਕਰ ਦੇਣਗੀਆਂ।
ਇੱਕ ਅਨੁਮਾਨ ਦੇ ਮੁਤਾਬਕ ਇਨ੍ਹਾਂ ਜੰਗਲਾਂ ਵਿੱਚ ਇੱਕ ਹੈਕਟੇਅਰ ਵਿੱਚ ਔਸਤਨ 17.5 ਸਤਨਧਾਰੀ ਪਸ਼ੂ, 20.7 ਪੰਛੀ ਅਤੇ 129.5 ਜੀਵ ਸਨ। ਜਦਕਿ ਨਿਊ ਸਾਉਥ ਵੇਲਸ ਵਿੱਚ ਹੀ ਤਿੰਨ ਲੱਖ ਹੈਕਟੇਅਰ ਤੋਂ ਜ਼ਿਆਦਾ ਜੰਗਲ ਜਲ ਕੇ ਮਿੱਟੀ ਹੋ ਗਏ।
ਨੁਕਸਾਨ ਦੀ ਗੱਲ ਕਰੀਏ ਤਾਂ ਇਕੱਲੇ ਆਸਟਰੇਲੀਆ ਵਿੱਚ 8 ਹਜ਼ਾਰ ਤੋਂ ਜ਼ਿਆਦਾ ਕੋਆਲਾ ਦੀ ਮੌਤ ਹੋ ਗਈ। ਇਸ ਅੱਗ ਨਾਲ ਨਿਊਜ਼ੀਲੈਂਡ ਵਿੱਚ ਵੀ ਕਾਫ਼ੀ ਨੁਕਸਾਨ ਹੋਇਆ ਹੈ।
ਕਰੋੜਾਂ ਪਸ਼ੂਆਂ ਨੇ ਆਪਣੀ ਜਾਨ ਬਚਾਉਣ ਲਈ ਸ਼ਹਿਰ ਵੱਲ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਜ਼ਿਆਦਾਤਰ ਉੱਥੇ ਲੱਗੀ ਕੰਢੀਲੀ ਤਾਰਾਂ ਵਿੱਚ ਹੀ ਉਲਝਕੇ ਰਹਿ ਗਏ ਅਤੇ ਅੱਗ ਵਿੱਚ ਜ਼ਿੰਦਾ ਹੀ ਝੁਲਸ ਗਏ।
ਅੱਗ ਬੁਝਾਣ ਲਈ ਹੈਲੀਕਾਪਟਰਾਂ ਤੋਂ ਪਾਣੀ ਵੀ ਬਰਸਾਇਆ ਜਾ ਰਿਹਾ ਹੈ ਪਰ ਮੀਂਹ ਨਾਂ ਪੈਣ ਕਾਰਨ ਮੁਸ਼ਕਲਾਂ ਹੋ ਰਹੀਆਂ ਹਨ। ਇਸ ਦੌਰਾਨ ਕੁੱਝ ਭਾਵੁਕ ਕਰ ਦੇਣ ਵਾਲੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।