ਚੰਡੀਗੜ੍ਹ: ਆਪ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰ ਭਾਈਚਾਰੇ ਨਾਲ ਮੁਲਾਕਾਤ ਕੀਤੀ। ਮਾਨ ਨੇ ਪੱਤਰਕਾਰਾਂ ਨਾਲ ਚੱਲ ਰਿਹਾ ਵਿਵਾਦ ਸੁਲਝਾ ਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੱਤਰਕਾਰਾਂ ਨਾਲ 23 ਦਸੰਬਰ ਨੂੰ ਜੋ ਵਿਵਾਦ ਹੋਇਆ , ਉਸ ਨੂੰ ਟਾਲਿਆ ਜਾ ਸਕਦਾ ਸੀ।
ਦੱਸ ਦਈਏ ਕਿ ਪਿਛਲੇ ਦਿਨੀ ਪ੍ਰੈੱਸ ਕਾਨਫਰੰਸ ‘ਚ ਪੱਤਰਕਾਰ ਗਗਨਦੀਪ ਸਿੰਘ ਨੇ ਭਗਵੰਤ ਮਾਨ ਤੋਂ ਕਈ ਸਵਾਲ ਪੁੱਛੇ ਸੀ , ਜਿਸ ‘ਤੇ ਭਗਵੰਤ ਮਾਨ ਨੂੰ ਗੁੱਸਾ ਆ ਗਿਆ ਸੀ। ਇਸ ਦੌਰਾਨ ਪ੍ਰੈੱਸ ਕਾਨਫਰੰਸ ‘ਚ ਹੀ ਕਾਫੀ ਹੰਗਾਮਾ ਹੋਇਆ ਸੀਜਿਸ ਤੋਂ ਬਾਅਦ ਪੱਤਰਕਾਰ ਭਾਈਚਾਰੇ ਨੇ ਪੂਰੇ ਪੰਜਾਬ ਭਰ ‘ਚ ਭਗਵੰਤ ਮਾਨ ਖਿਲਾਫ਼ ਪ੍ਰਦਰਸ਼ਨ ਕੀਤੇ ਸੀ।
ਦੱਸ ਦਈਏ ਭਗਵੰਤ ਮਾਨ ਦੇ ਗਲਤ ਵਰਤੀਰੇ ਕਾਰਨ ਪੱਤਰਕਾਰ ਭਾਈਚਾਰੇ ਨੇ ਏਕਤਾ ਦਿਖਾਈ ਸੀ। ਜਿਸ ਕਰਕੇ ਭਗਵੰਤ ਮਾਨ ਨੂੰ ਇਸ ਮੁੱਦੇ ਨੂੰ ਖਤਮ ਕਰਨ ਹੀ ਸਹੀ ਸਮਝਿਆ ਅਤੇ ਇਸ ਮਾਮਲੇ ‘ਤੇ ਪੱਤਰਕਾਰ ਭਾਈਚਾਰੇ ਨਾਲ ਸਮਝੋਤਾ ਕਰ ਲਿਆ।