ਨਿਊਜ਼ ਡੈਸਕ: ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ ਜੋੜੀ ਜਲਦ ਹੀ ਫਿਲਮ ਗੁੱਡ ਨਿਊਜ਼ ( Good Newwz ) ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੀ ਮੇਕਿੰਗ ਦਾ ਇੱਕ ਵੀਡੀਓ ਹਾਲ ਹੀ ਵਿੱਚ ਸਾਹਮਣੇ ਆਈਆ ਸੀ, ਜਿਸ ਵਿੱਚ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਲੀਡ ਐਕਟਰਸ ਨੇ ਕਿੰਨੀ ਮਸਤੀ ਕੀਤੀ।
ਉਹ ਸਭ ਤਾਂ ਤੁਸੀ ਦੇਖਿਆ ਹੋਵੇਗਾ ਪਰ ਇਸ ਫਿਲਮ ਦਾ ਇੱਕ ਮਜ਼ੇਦਾਰ ਕਿੱਸਾ ਖੁਦ ਅਕਸ਼ੈ ਨੇ ਦ ਕਪਿਲ ਸ਼ਰਮਾ ਸ਼ੋਅ ( The Kapil Sharma Show ) ‘ਤੇ ਸ਼ੇਅਰ ਕੀਤਾ ਹੈ , ਜਿੱਥੇ ਉਹ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ।
ਅਕਸ਼ੈ ਨੇ ਇੱਥੇ ਦੱਸਿਆ ਕਿ ਫਿਲਮ ਗੁੱਡ ਨਿਊਜ਼ ( Good Newwz ) ਦੇ ਇੱਕ ਸੀਨ ਵਿੱਚ ਕਰੀਨਾ ਬੱਚੇ ਨੂੰ ਜਨਮ ਦੇ ਰਹੀ ਹੈ ਤੇ ਇਸ ਸੀਨ ਵਿੱਚ ਆਪਰੇਸ਼ਨ ਥਿਏਟਰ ਵਿੱਚ ਅਕਸ਼ੈ ਕੁਮਾਰ ਵੀ ਮੌਜੂਦ ਹਨ। ਇਸ ਸੀਨ ਵਿੱਚ ਕਰੀਨਾ ਕਾਫ਼ੀ ਜ਼ੋਰ-ਜ਼ੋਰ ਨਾਲ ਚੀਕਦੀ ਹੈ ਤੇ ਇਸ ਦੌਰਾਨ ਕਾਫ਼ੀ ਥੁੱਕ ਅਕਸ਼ੈ ਦੇ ਮੂੰਹ ‘ਤੇ ਆਉਂਦਾ ਹੈ।
ਇਹ ਸਭ ਇੰਨੀ ਵਾਰ ਹੋਇਆ ਕਿ ਅਕਸ਼ੈ ਨੂੰ ਆਪਣਾ ਮੇਕਅਪ ਹੀ ਦੁਬਾਰਾ ਕਰਨਾ ਪਿਆ। ਇਹ ਫਿਲਮ ਆਈਵੀਐੱਫ ‘ਤੇ ਆਧਾਰਿਤ ਹੈ , ਜਦੋਂ ਦੋ ਜੋੜਿਆਂ ਦੇ ਸਪਰਮ ਆਪਸ ਵਿੱਚ ਬਦਲਣ ਨਾਲ ਇੱਕ ਪੂਰੀ ਕੰਫਿਊਜ਼ਨ ਭਰੀ ਕਹਾਣੀ ਤਿਆਰ ਹੋ ਜਾਂਦੀ ਹੈ।