ਸਿੱਖ ਐਮ.ਪੀ. ਤਨਮਨਜੀਤ ਢੇਸੀ ਨੇ ਯੂ.ਕੇ. ਚੋਣਾਂ ‘ਚ ਮੁੜ ਹਾਸਲ ਕੀਤੀ ਜਿੱਤ

TeamGlobalPunjab
1 Min Read

ਲੰਦਨ: ਬਰਤਾਨੀਆ ਵਿੱਚ ਹੋਈਆਂ ਆਮ ਚੋਣਾਂ ‘ਚ ਤਨਮਨਜੀਤ ਸਿੰਘ ਢੇਸੀ ਨੇ ਇਸ ਵਾਰ ਫਿਰ ਆਪਣੀ ਸੀਟ ‘ਤੇ ਜਿੱਤ ਹਾਸਲ ਕਰ ਲਈ ਹੈ। ਤਨਮਨਜੀਤ ਸਿੰਘ ਢੇਸੀ ਸਲੋਹ ਹਲਕੇ ਤੋਂ ਚੋਣ ਲੜੇ ਸਨ। ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਨੂੰ ਕੁੱਲ 29,421 ਵੋਟਾਂ ਪਈਆਂ ਜਦਕਿ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਕੰਵਲਤੂਰ ਕੌਰ ਗਿੱਲ ਨੂੰ 15,781 ਵੋਟਾਂ ਪਈਆਂ।

ਤਨਮਨਜੀਤ ਢੇਸੀ ਨੇ ਸਲੋਹ ( Slough ) ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦੇ ਟਵੀਟ ਕੀਤਾ ਕਿ ਉਹ ਸਲੋਹ ਦੇ ਚੰਗੇ ਲੋਕਾਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਹਨਾਂ ਨੇ ਇਕ ਵਾਰ ਫਿਰ ਤੋਂ ਉਹਨਾਂ ‘ਤੇ ਵਿਸ਼ਵਾਸ ਪ੍ਰਗਟ ਕੀਤਾ ਹੈ।

ਉਨ੍ਹਾਂ ਅੱਗੇ ਲਿਖਿਆ ਕਿ ਮੈਂ ਕਦੇ ਵੀ ਤੁਹਾਨੂੰ ਝੁਕਣ ਨਹੀਂ ਦਵਾਂਗਾ ਤੇ ਤੁਹਾਡੇ ਲਈ ਸੰਸਦ ਅਤੇ ਇਸ ਤੋਂ ਅੱਗੇ ਇਕ ਮਜ਼ਬੂਤ ਤੇ ਠੋਸ ਆਵਾਜ਼ ਸਾਬਤ ਹੋਵਾਂਗਾ। ਲੇਬਰ ਪਾਰਟੀ ਦੇ ਕਾਰਕੁੰਨਾਂ, ਪਰਿਵਾਰ ਤੇ ਮਿੱਤਰਾਂ ਦਾ ਵੀ ਬਹੁਤ ਧੰਨਵਾਦ ਜਿਹਨਾਂ ਨੇ ਉਨ੍ਹਾਂ ਦੇ ਮੁੜ ਚੁਣੇ ਜਾਣ ਲਈ ਲਈ ਅਣਥੱਕ ਪ੍ਰਚਾਰ ਕੀਤਾ।

ਉੱਥੇ ਹੀ ਲੇਬਰ ਪਾਰਟੀ ਵੱਲੋਂ ਬ੍ਰਮਿੰਘਮ ਏਜਬੇਸਟਨ ਹਲਕੇ ਤੋਂ ਉਮੀਦਵਾਰ ਪ੍ਰੀਤ ਕੌਰ ਗਿੱਲ ਨੇ ਜਿੱਤ ਹਾਸਲ ਕੀਤੀ ਹੈ। ਉਹਨਾਂ ਨੂੰ 21,217 ਵੋਟਾਂ ਪਈਆਂ ਜਦਕਿ ਉਹਨਾਂ ਦੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਐਲੇਕਸ ਯਿਪ ਨੂੰ 15,603 ਵੋਟਾਂ ਪਈਆਂ

Share This Article
Leave a Comment