ਲਤਾ ਮੰਗੇਸ਼ਕਰ ਦੇ ਦਿਹਾਂਤ ਦੀਆਂ ਅਫਵਾਹਾਂ ਦੇ ਚਲਦੇ ਪਰਿਵਾਰ ਦਾ ਆਇਆ ਬਿਆਨ

TeamGlobalPunjab
2 Min Read

ਲਤਾ ਮੰਗੇਸ਼ਕਰ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਖਬਰਾਂ ਆ ਰਹੀਆਂ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਸੀ ਤੇ ਸੋਮਵਾਰ ਯਾਨੀ 11 ਨਵੰਬਰ ਨੂੰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਬੀਤੇ ਦਿਨੀਂ ਪਹਿਲਾਂ ਹਸਪਤਾਲ ਤੋਂ ਮਿਲੀ ਜਾਣਕਾਰੀ ‘ਚ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ ਪਰ ਪੂਰੀ ਤਰ੍ਹਾਂ ਠੀਕ ਹੋਣ ‘ਚ ਸਮਾਂ ਲੱਗੇਗਾ। ਇਸ ਦੇ ਚਲਦਿਆਂ ਸੋਸ਼ਲ ਮੀਡੀਆ ‘ਤੇ ਲਤਾ ਮੰਗੇਸ਼ਕਰ ਦੇ ਦਿਹਾਂਤ ਦੀਆਂ ਖਬਰਾਂ ਵੀ ਆਉਣ ਲੱਗੀਆਂ ਜੋ ਕਿ ਕੋਰੀ ਅਫਵਾਹਾਂ ਹਨ।

ਲਤਾ ਜੀ ਦੇ ਪਰਿਵਾਰ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਉਨ੍ਹਾਂ ਦੀ ਸਿਹਤ ਹੁਣ ਠੀਕ ਹੋ ਰਹੀ ਹੈ ਡਾਕਟਰ ਉਨ੍ਹਾਂ ਦਾ ਖ਼ਿਆਲ ਰੱਖ ਰਹੇ ਹਨ। ਕੋਈ ਵੀ ਪਰਿਵਾਰ ਜਲਦਬਾਜ਼ੀ ‘ਚ ਆਪਣੇ ਮੈਂਬਰ ਨੂੰ ਬੀਮਾਰੀ ‘ਚ ਹਸਪਤਾਲ ਤੋਂ  ਘਰ ਨਹੀਂ ਲੈ ਕੇ ਜਾਂਦਾ, ਕਿਉਂਕਿ ਹਸਪਤਾਲ ਵਿੱਚ ਹੀ ਚੰਗਾ ਇਲਾਜ ਹੋ ਸਕਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਲਤਾ ਜੀ ਠੀਕ ਹੋ ਕੇ ਘਰ ਜਾਣ ਤੇ ਮੀਡੀਆ ਨੂੰ ਬੇਨਤੀ ਹੈ ਕਿ ਲਤਾ ਜੀ ਦਾ ਸਨਮਾਨ ਕਰਨ ਅਫਵਾਹ ਨਾ ਫੈਲਾਉਣ

ਇਸ ਵਾਰੇ ਸਫਾਈ ਦਿੰਦੇ ਹੋਏ ਇੱਕ ਬਿਆਨ ਰਿਲੀਜ਼ ਕੀਤਾ ਗਿਆ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਲਤਾ ਦੀਦੀ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਸੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਤੁਹਾਨੂੰ ਬੇਨਤੀ ਹੈ ਕਿ ਅਫਵਾਹਾਂ ਅਤੇ ਪ੍ਰਤੀਕਿਰਿਆਵਾਂ ‘ਤੇ ਧਿਆਨ ਨਾ ਦਿਓ। ਸਭ ਇਕੱਠੇ ਹੋ ਕੇ ਉਨ੍ਹਾਂ ਦੇ ਲੰਬੇ ਜੀਵਨ ਲਈ ਅਰਦਾਸ ਕਰੋ। ਇਸ ਤੋਂ ਬਾਅਦ ਲਤਾ ਮੰਗੇਸ਼ਕਰ ਦੇ ਟਵੀਟਰ ਹੈਂਡਲ ਤੋਂ ਵੀ ਹਾਲ ਹੀ ਵਿੱਚ ਇੱਕ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਵੀ ਇਹੀ ਗੱਲ ਦੁਹਰਾਈ ਗਈ ਹੈ।

https://www.instagram.com/p/B42chpzH12h/

ਤੁਹਾਨੂੰ ਦੱਸ ਦੇਈਏ ਕਿ 90 ਸਾਲਾ ਲਤਾ ਮੰਗੇਸ਼ਕਰ ਨੂੰ ਇਸ ਹਫਤੇ ਦੀ ਸ਼ੁਰੂਆਤ ‘ਚ ਬਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਲਤਾ ਮੰਗੇਸ਼ਕਰ ਦੀ ਸਿਹਤ ਵਾਰੇ ਮਿਲੀਆਂ ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਸਿਹਤ ‘ਚ ਸੁਧਾਰ ਦੇ ਸੰਕੇਤ ਵਿਖਾ ਰਹੇ ਹਨ, ਪਰ ਉਨ੍ਹਾਂ ਨੂੰ ਠੀਕ ਹੋਣ ਵਿੱਚ ਸਮਾਂ ਲੱਗੇਗਾ।

Share This Article
Leave a Comment