ਨਵੀਂ ਦਿੱਲੀ : ਹੁਣ ਤੁਸੀ ਇੱਕ ਵਾਰ ਫਿਰ ਨਵੇਂ ਨੋਟਾਂ ਦੀ ਵਰਤੋਂ ਕਰ ਸਕੋਗੇ ਕਿਉਂਕਿ ਆਰਬੀਆਈ ਜਲਦ ਹੀ 100 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਹੀ ਹੈ। ਕੇਂਦਰੀ ਬੈਂਕ ਨੇ ਇਹ ਗੱਲ ਆਪਣੀ ਸਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਉਹ ਛੇਤੀ ਹੀ 100 ਰੁਪਏ ਵਾਰਨਿਸ਼ ਲੱਗੇ ਨੋਟਾਂ ਨੂੰ ਅਜ਼ਮਾਇਸ਼ ਦੇ ਤੌਰ ‘ਤੇ ਜਾਰੀ ਕਰੇਗਾ।
ਨੋਟਬੰਦੀ ਤੋਂ ਬਾਅਦ ਰਿਜਰਵ ਬੈਂਕ ਆਫ ਇੰਡੀਆ ਨੇ ਨੋਟਾਂ ਦੀ ਨਵੀਂ ਸੀਰੀਜ ਜਾਰੀ ਕੀਤੀ ਸੀ। ਇਸ ਸੀਰੀਜ ‘ਚ ਆਰਬੀਆਈ ਵੱਲੋਂ 100, 200, 500 ਅਤੇ 2,000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ ਸਨ ਪਰ ਹੁਣ ਇੱਕ ਵਾਰ ਫਿਰ ਆਰਬੀਆਨਈ ਨਵੇਂ ਨੋਟ ਜਾਰੀ ਕਰ ਰਹੀ ਹੈ।
ਇਨ੍ਹਾਂ ਨੋਟਾਂ ਦੀ ਖ਼ਾਸ ਚੀਜ ਇਹ ਹੋਵੇਗੀ ਕਿ ਇਹ ਛੇਤੀ ਗੰਦੇ ਨਹੀਂ ਹੋਣਗੇ ਤੇ ਨਾ ਹੀ ਜਲਦੀ ਪਾਟ ਸਕਣਗੇ। ਕੇਂਦਰੀ ਰਿਜ਼ਰਵ ਬੈਂਕ ਨੇ 100 ਰੁਪਏ ਦੇ ਇਸ ਖ਼ਾਸ ਨੋਟ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਆਰਬੀਆਈ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਉਹ ਛੇਤੀ ਹੀ 100 ਰੁਪਏ ਵਾਰਨਿਸ਼ ਲੱਗੇ ਨੋਟਾਂ ਨੂੰ ਅਜ਼ਮਾਇਸ਼ ਦੇ ਤੌਰ ‘ਤੇ ਜਾਰੀ ਕਰੇਗਾ।
ਇਨ੍ਹਾਂ ਨੋਟਾਂ ‘ਤੇ ਵਿਸ਼ੇਸ਼ ਪਰਤ ਚੜ੍ਹੀ ਹੁੰਦੀ ਹੈ, ਜਿਸ ਨਾਲ ਇਹ ਛੇਤੀ ਨਹੀਂ ਪਾਟਦੇ ਤੇ ਨਾ ਹੀ ਗੰਦੇ ਹੁੰਦੇ ਹਨ। ਦੁਨੀਆ ਦੇ ਕਈ ਦੇਸ਼ਾਂ ਵਿੱਚ ਵਾਰਨਿਸ਼ ਲੱਗੇ ਨੋਟਾਂ ਦੀ ਵਰਤੋਂ ਹੁੰਦੀ ਹੈ, ਇਸ ਲਈ ਆਰਬੀਆਈ 100 ਰੁਪਏ ਦੇ ਨੋਟ ਤੋਂ ਹੀ ਸ਼ੁਰੂਆਤ ਕਰੇਗਾ। ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਹਰ ਸਾਲ ਅਰਬਾਂ ਰੁਪਏ ਦੇ ਫਟੇ-ਪੁਰਾਣੇ ਤੇ ਗੰਦੇ ਨੋਟ ਬਦਲਣੇ ਪੈਂਦੇ ਹਨ ਜਿਸ ‘ਚ ਆਰਬੀਆਈ ਨੂੰ ਭਾਰੀ ਖਰਚਾ ਕਰਨਾ ਪੈਂਦਾ ਹੈ।