ਅਮਰੀਕਾ ਦੇ ਟੈਕਸਾਸ ‘ਚ ਵਿਆਹ ਤੋਂ ਕੁੱਝ ਮਿੰਟਾਂ ਬਾਅਦ ਹੀ ਜੋੜਾ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਵਿਆਹ ਪੂਰੀ ਹੋਣ ਤੋਂ ਬਾਅਦ ਪਤੀ-ਪਤਨੀ ਕੋਰਟ ਹਾਊਸ ਤੋਂ ਬਾਹਰ ਨਿਕਲੇ ਤੇ ਰਸਤੇ ‘ਚ ਸੜ੍ਹਕ ਦੁਰਘਟਨਾ ‘ਚ ਦੋਵਾਂ ਦੀ ਮੌਤ ਹੋ ਗਈ। ਦੋਵੇਂ ਸਕੂਲ ਦੇ ਦਿਨਾਂ ਤੋਂ ਹੀ ਇੱਕ ਦੂੱਜੇ ਨੂੰ ਪਿਆਰ ਕਰਦੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾ ਲਿਆ।
ਆਰੇਂਜ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਦੋਵੇ ਪਾਰਕਿੰਗ ਤੋਂ ਆਪਣੀ ਕਾਰ ਕੱਢ ਕੇ ਹਾਈਵੇਅ ‘ਤੇ ਜਾ ਰਹੇ ਸਨ, ਉਦੋਂ ਉਨ੍ਹਾਂ ਦੀ ਕਾਰ ਇੱਕ ਪਿੱਕ-ਅਪ ਟਰੱਕ ਨਾਲ ਟਕਰਾ ਗਈ। ਜੋੜੇ ਦੀ ਕਾਰ ਦੇ ਪਿੱਛੇ ਲਾੜੇ ਦੀ ਮਾਂ ਤੇ ਭੈਣ ਵੀ ਬੈਠੇ ਸਨ, ਜਿਨ੍ਹਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਇਸ ਭਿਆਨਕ ਮੰਜ਼ਰ ਨੂੰ ਵੇਖਿਆ ।
ਖਬਰਾਂ ਮੁਤਾਬਕ, 19 ਸਾਲਾ ਹਾਰਲੇ ਮੋਰਗਨ ਤੇ 20 ਸਾਲ ਦਾ ਰਿਹਾਨਨ ਬੂਡਰਾਕਸ ਸਕੂਲ ਦੇ ਦਿਨਾਂ ਤੋਂ ਹੀ ਇੱਕ – ਦੂੱਜੇ ਨੂੰ ਪਿਆਰ ਕਰਦੇ ਸਨ ਤੇ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਚਨ ਲੈ ਕੇ ਵਿਆਹ ਦੇ ਬੰਧਨ ‘ਚ ਬੱਝੇ ਸਨ, ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਵਿਆਹ ਤੋਂ ਕੁਝ ਹੀ ਮਿੰਟਾਂ ਬਾਅਦ ਆਰੇਂਜ ਟਾਊਨ ਸੜਕ ‘ਤੇ ਹੋਏ ਭਿਆਨਕ ਹਾਦਸੇ ‘ਚ ਦੋਵਾਂ ਦੀ ਜਾਨ ਚਲੀ ਗਈ।
ਮੈਂ ਆਪਣੇ ਬੱਚਿਆਂ ਨੂੰ ਮਰਦੇ ਹੋਏ ਵੇਖਿਆ
ਹਾਰਲੇ ਮੋਰਗਨ ਦੀ ਮਾਂ ਲਸ਼ਾਵਨਾ ਮੋਰਗਨ ਨੇ ਦੱਸਿਆ ਕਿ ਦੋਵੇਂ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਉਨ੍ਹਾਂ ਦਾ ਵਿਆਹ ਕੋਰਟ ਹਾਊਸ ‘ਚ ਹੋਇਆ ਤੇ ਪਰਿਵਾਰ ਤੇ ਦੋਸਤਾਂ ਲਈ ਕਰਿਸਮਸ ਵੈਡਿੰਗ ਦੀ ਯੋਜਨਾ ਬਣਾ ਰਹੇ ਸਨ।
ਲਸ਼ਾਵਨਾ ਨੇ ਕਿਹਾ ਕਿ ਮੈਂ ਆਪਣੇ ਬੱਚੇ ਨੂੰ ਮਰਦੇ ਹੋਏ ਵੇਖਿਆ। ਮੇਰੇ ਹੱਥਾਂ ‘ਤੇ ਹਾਲੇ ਵੀ ਮੇਰੇ ਬੱਚਿਆਂ ਦਾ ਖੂਨ ਲੱਗਿਆ ਹੋਇਆ ਹੈ, ਮੈਂ ਦੋਵਾਂ ਨੂੰ ਕਾਰ ‘ਚੋਂ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕਰ ਰਹੀ ਸੀ । ਇਹ ਭਿਆਨਕ ਹਾਦਸਾ ਮੈ ਜ਼ਿੰਦਗੀ ਭਰ ਨਹੀਂ ਭੁਲਾ ਸਕਦੀ।