ਭਾਰਤੀ ਮੁਦਰਾ ਰੁਪਈਆ ਡਾਲਰ ਦੇ ਮੁਕਾਬਲੇ ਕਮਜ਼ੋਰ ਪੈ ਰਿਹਾ ਹੈ, ਜਿਸ ਕਾਰਨ ਇਹ ਏਸ਼ਿਆ ਦੀ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਬਣ ਗਈ ਹੈ। ਅਸਲ ‘ਚ ਵਿਦੇਸ਼ੀ ਨਿਵੇਸ਼ਕ ਰੁਪਈਆ ਬਾਂਡ ਤੋਂ ਆਪਣਾ ਨਿਵੇਸ਼ ਕੱਢ ਰਹੇ ਹਨ ਜਿਸ ਕਾਰਨ ਰੁਪਏ ਦੀ ਸਥਿਤੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ।
ਰੁਪਈਏ ਦੀ ਇਸ ਹਾਲਤ ਦੇ ਲਈ ਰਾਜਨੀਤਕ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਰੁਪਏ ਵਿਚ ਗਿਰਾਵਟ ਦਾ ਦੌਰ ਇੰਝ ਹੀ ਜਾ ਰਿਹਾ ਤਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਹੋਇਆ ਸਾਰੇ ਦਾ ਸਾਰਾ ਲਾਭ ਖਤਮ ਹੋ ਸਕਦਾ ਹੈ।
ਇਸੇ ਡਰ ਦੇ ਮਾਹੌਲ ਕਾਰਨ ਨਿਵੇਸ਼ਕ ਅਪਣਾ ਪੈਸਾ ਕੱਢ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਪਤਾ ਨਹੀਂ ਕਿਹੜੇ ਵਿਕਾਸ ਦੇ ਦਾਅਵੇ ਕਰੀ ਜਾ ਰਹੀ ਹੈ ਜਦਕਿ ਇਸ ਮਹੀਨੇ ਵਿਚ ਡਾਲਰ ਦੇ ਮੁਕਾਬਲੇ ਰੁਪਏ ਵਿਚ 3.6 ਫ਼ੀਸਦੀ ਦੀ ਗਿਰਾਵਟ ਆ ਚੁੱਕੀ ਹੈ ਤੇ ਇਹ ਸਤੰਬਰ ਮਹੀਨੇ ਤੋਂ ਬਾਅਦ ਦੁਜੀ ਸਭ ਤੋਂ ਵੱਡੀ ਗਿਰਾਵਟ ਹੈ।
ਦੱਸ ਦਈਏ ਕਿ ਜਿੱਥੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਖ਼ਤਮ ਕਰਨ ਦੇ ਚਲਦਿਆਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਚੱਲ ਰਿਹਾ ਹੈ। ਉਥੇ ਹੀ ਅਮਰੀਕਾ ਅਤੇ ਚੀਨ ਦੇ ਵਿਚਕਾਰ ਚੱਲ ਰਹੀ ਟ੍ਰੇਡ ਵਾਰ ਨੇ ਵੀ ਸਥਿਤੀ ਨੂੰ ਕਾਫ਼ੀ ਖ਼ਰਾਬ ਕੀਤਾ ਹੋਇਆ ਹੈ।
ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਰੁਪਏ ਦੀ ਹਾਲਤ ਵਿਚ ਅਜੇ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਖ਼ੈਰ ਸਰਕਾਰ ਭਾਵੇਂ ਜੋ ਮਰਜ਼ੀ ਆਖੀ ਜਾਵੇ..ਪਰ ਮਨਮਾਨੇ ਫ਼ੈਸਲਿਆਂ ਦਾ ਅਸਰ ਦੇਸ਼ ਵਿਚ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਵੇਗਾ।
ਰੁਪਈਆ ਬਣਿਆ ਏਸ਼ੀਆ ‘ਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ

Leave a Comment
Leave a Comment