ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਖਿਲਾਫ ਮੁੰਬਈ ਦੇ ਡੀਐਨ ਨਗਰ ਪੁਲਿਸ ਸਟੇਸ਼ਨ ਵਿੱਚ ਇੱਕ ਨੌਜਵਾਨ ਨੇ ਸ਼ਿਕਾਇਤ ਦਰਜ ਕਰਵਾਈ ਹੈ । ਉਸ ਨੇ ਇਲਜ਼ਾਮ ਲਗਾਇਆ ਕਿ ਵੀਡੀਓ ਬਣਾਉਣ ਦੇ ਦੌਰਾਨ ਸਲਮਾਨ ਅਤੇ ਸ਼ੇਰਾ ਨੇ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ।
ਪੁਲਿਸ ਦੇ ਮੁਤਾਬਕ , ਸਲਮਾਨ ਖਾਨ ਡੀਐਨ ਨਗਰ ਇਲਾਕੇ ‘ਚ ਸਾਈਕਲ ਚਲਾ ਰਹੇ ਸਨ। ਇਸ ਦੌਰਾਨ ਨੌਜਵਾਨ ਉਨ੍ਹਾਂ ਦੀ ਵੀਡੀਓ ਮੋਬਾਇਲ ਤੋਂ ਸ਼ੂਟ ਕਰਨ ਲਗਿਆ। ਨੌਜਵਾਨ ਲਗਭਗ 20 ਮਿੰਟ ਤੱਕ ਸਲਮਾਨ ਦੀ ਵੀਡੀਓ ਬਣਾਉਂਦਾ ਰਿਹਾ। ਹਾਲਾਂਕਿ ਇਸ ਤੋਂ ਬਾਅਦ ਅਚਾਨਕ ਸਲਮਾਨ ਨੂੰ ਗੁੱਸਾ ਆ ਗਿਆ। ਸਲਮਾਨ ਨੇ ਗ਼ੁੱਸੇ ਵਿੱਚ ਜ਼ਬਰਦਸਤੀ ਉਸਦਾ ਮੋਬਾਇਲ ਫੜ ਲਿਆ। ਇਸ ਤੋਂ ਇਲਾਵਾ ਸਲਮਾਨ ਅਤੇ ਉਨ੍ਹਾਂ ਦੇ ਬਾਡੀਗਾਰਡ ਨੇ ਉਸਦੇ ਨਾਲ ਕੁੱਟਮਾਰ ਵੀ ਕੀਤੀ ।
ਘਟਨਾ ਤੋ ਬਾਅਦ ਪੀੜਤ ਨੌਜਵਾਨ ਨੇ ਡੀਐਨ ਨਗਰ ਪੁਲਿਸ ਸਟੇਸ਼ਨ ਵਿੱਚ ਸਲਮਾਨ ਅਤੇ ਸ਼ੇਰਾ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ । ਫਿਲਹਾਲ , ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕਰੇਗੀ ।
ਸਲਮਾਨ ਤੇ ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਨੇ ਵੀਡੀਓ ਬਣਾ ਰਹੇ ਨੌਜਵਾਨ ਨਾਲ ਕੀਤੀ ਕੁੱਟਮਾਰ, ਮਾਮਲਾ ਦਰਜ

Leave a Comment
Leave a Comment