ਕੈਨੇਡਾ ‘ਚ LMIA ਦੀ ਮਿਆਦ ਹੋਈ ਦੁੱਗਣੀ, ਪੰਜਾਬੀਆਂ ਨੂੰ ਮਿਲੇਗਾ ਖ਼ਾਾਸ ਫ਼ਾਇਦਾ

raajan tiwari
4 Min Read

Canada News : ਕੈਨੇਡਾ ਸਰਕਾਰ ਨੇ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੈਨੇਡਾ ਸਰਕਾਰ ਦੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ (ESDC) ਨੇ ਅਸਥਾਈ ਵਿਦੇਸ਼ੀ ਕਾਮਿਆਂ ( TFWP) ਲਈ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਸਰਕਾਰ ਨੇ ਘੱਟ ਮਜ਼ਦੂਰੀ ਵਾਲੀ ਸ਼੍ਰੇਣੀ ਅਧੀਨ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (LMIA) ਅਤੇ ਵਰਕ ਪਰਮਿਟ ਦੀ ਵੱਧ ਤੋਂ ਵੱਧ ਸਮਾਂ-ਸੀਮਾ 1 ਸਾਲ ਤੋਂ ਵਧਾ ਕੇ 2 ਸਾਲ ਕਰ ਦਿੱਤੀ ਹੈ। ESDC ਦੁਆਰਾ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਇਹ ਨਵਾਂ ਫੈਸਲਾ 6 ਨਵੰਬਰ 2026 ਤੋਂ ਜਾਂ ਉਸ ਤੋਂ ਬਾਅਦ ਜਮ੍ਹਾਂ ਕਰਵਾਈਆਂ ਜਾਣ ਵਾਲੀਆਂ ਐਪਲੀਕੇਸ਼ਨਾਂ ‘ਤੇ ਲਾਗੂ ਹੋ ਗਿਆ ਹੈ। ਇਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਮੁਤਾਬਕ 1 ਮਾਰਚ, 2027 ਤੋਂ ਬਾਅਦ ਆਉਣ ਵਾਲੀਆਂ ਅਰਜ਼ੀਆਂ ਦੇ ਆਧਾਰ ’ਤੇ 2 ਸਾਲ ਮਿਆਦ ਵਾਲੇ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਜਾਰੀ ਕੀਤੇ ਜਾਣਗੇ ਅਤੇ ਇਹ ਨਿਯਮ ਸਿਰਫ਼ ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ‘ਤੇ ਹੀ ਲਾਗੂ ਹੋਵੇਗਾ। ਫ਼ੈਡਰਲ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 6 ਫ਼ੀਸਦੀ ਤੋਂ ਜ਼ਿਆਦਾ ਬੇਰੁਜ਼ਗਾਰੀ ਦਰ ਵਾਲੇ ਸ਼ਹਿਰਾਂ ਵਿਚ ਐਲ.ਐਮ.ਆਈ.ਏ. ਰਾਹੀਂ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਭਰਤੀ ‘ਤੇ ਰੋਕ ਵਾਲੀ ਸ਼ਰਤ ਲਾਗੂ ਰਹੇਗੀ ਪਰ ਅਰਲੀ ਚਾਇਲਡਹੁਡ ਐਜੁਕੇਟਰਜ਼ ਦੇ ਕਿੱਤੇ ਨੂੰ ਬੰਦਿਸ਼ਾਂ ਦੇ ਘੇਰੇ ਤੋਂ ਬਾਹਰ ਰੱਖੇ ਕਿੱਤਿਆਂ ਵਿਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੌ : ਪੰਜਾਬ ‘ਚ ₹500 ‘ਚ ਮਿਲੇਗਾ ਸਿਲੰਡਰ, ਔਰਤਾਂ ਦੇ ਖਾਤੇ ‘ਚ ਆਉਣਗੇ ₹2100, CM ਨੇ ਕਰ ‘ਤਾ ਐਲਾਨ

ਸਿਰਫ਼ ਐਨਾ ਹੀ ਨਹੀਂ ਫ਼ੈਡਰਲ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਅਖਤਿਆਰ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੀ ਜ਼ਰੂਰਤ ਮੁਤਾਬਕ ਟੈਂਪਰੇਰੀ ਫ਼ੌਰਨ ਵਰਕਰਜ਼ ਦੀ ਗਿਣਤੀ 10 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰ ਸਕਣ। ਫ਼ੈਡਰਲ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਰੁਜ਼ਗਾਰ ਦੇ ਮਾਮਲੇ ਵਿਚ ਤਰਜੀਹ ਕੈਨੇਡੀਅਨ ਲੋਕਾਂ ਨੂੰ ਹੀ ਮਿਲੇਗੀ ਪਰ ਕਿਰਤੀਆਂ ਦੀ ਥੁੜ੍ਹ ਅਤੇ ਹੋਰ ਸਮੱਸਿਆਵਾਂ ਪੈਦਾ ਹੋਣ ’ਤੇ ਵਿਦੇਸ਼ੀ ਕਾਮਿਆਂ ਦੀ ਭਰਤੀ ਕੀਤੀ ਜਾ ਸਕਦੀ ਹੈ। ਕੈਨੇਡਾ ਸਰਕਾਰ ਦਾ ਤਾਜ਼ਾ ਕਦਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਵਰੇ 5.5 ਫ਼ੀਸਦੀ ਤੋਂ ਵੱਧ ਬੇਰੁਜ਼ਗਾਰੀ ਦਰ ਵਾਲੇ ਇਲਾਕਿਆਂ ਵਿਚ ਟੈਂਪਰੇਰੀ ਫ਼ੌਰਨ ਵਰਕਰਜ਼ ਦੀ ਭਰਤੀ ‘ਤੇ ਰੋਕ ਲਾਉਣ ਦੀ ਅਪੀਲ ਕਰ ਚੁੱਕੇ ਹਨ। ਅਕਤੂਬਰ ਮਹੀਨੇ ਦੇ ਰੁਜ਼ਗਾਰ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਬੇਰੁਜ਼ਗਾਰੀ ਦਰ ਵਧ ਕੇ 6.7 ਫ਼ੀਸਦੀ ਹੋ ਗਈ ਜਦਕਿ ਸਤੰਬਰ ਦੌਰਾਨ ਬੇਰੁਜ਼ਗਾਰਾਂ ਦਾ ਅੰਕੜਾ 6.5 ਫ਼ੀਸਦੀ ਦਰਜ ਕੀਤਾ ਗਿਆ।ਇੱਥੇ ਦੱਸ ਦਈਏ ਕਿ 3 ਨਵੰਬਰ ਤੋਂ ਲਾਗੂ ਇਮੀਗ੍ਰੇਸ਼ਨ ਨਿਯਮ ਤਹਿਤ ਵੱਧ ਤਨਖ਼ਾਹ ਵਾਲੀਆਂ ਨੌਕਰੀਆਂ ਦੇ ਮਾਮਲੇ ਵਿਚ ਐਲ.ਐਮ.ਆਈ.ਏ. ਦੀ ਸ਼ਰਤ ਖ਼ਤਮ ਕੀਤੀ ਜਾ ਚੁੱਕੀ ਹੈ। ਤਕਰੀਬਨ 186 ਕਿੱਤਿਆਂ ਨਾਲ ਸਬੰਧਤ ਵਿਦੇਸ਼ੀ ਕਾਮਿਆਂ ਨੂੰ ਪੀ.ਆਰ. ਲਈ 150 ਬੋਨਸ ਪੁਆਇੰਟਸ ਦੇਣ ਦਾ ਰਾਹ ਪੱਧਰਾ ਕੀਤਾ ਗਿਆ ਹੈ। ਨਵੇਂ ਪ੍ਰੋਗਰਾਮ ਤਹਿਤ 57 ਹਜ਼ਾਰ ਡਾਲਰ ਸਾਲਾਨਾ ਤੋਂ 30 ਫ਼ੀਸਦੀ ਵੱਧ ਤਨਖਾਹ ਲੈਣ ਵਾਲਿਆਂ ਨੂੰ ਐਕਸਪ੍ਰੈਸ ਐਂਟਰੀ ਵਿਚ 50 ਐਕਸਟ੍ਰਾ ਪੁਆਇੰਟਸ ਮਿਲਣਗੇ ਜਦਕਿ ਡੇਢ ਗੁਣਾ ਜਾਂ 50 ਫ਼ੀਸਦੀ ਵੱਧ ਤਨਖਾਹ ਲੈਣ ਵਾਲਿਆਂ ਨੂੰ 70 ਵਾਧੂ ਅੰਕ ਦਿਤੇ ਜਾਣਗੇ। ਇਸੇ ਤਰ੍ਹਾਂ ਦਰਮਿਆਨੇ ਤੋਂ ਦੁੱਗਣਾ ਮਿਹਨਤਾਨਾ ਲੈ ਰਹੇ ਵਿਦੇਸ਼ੀ ਨਾਗਰਿਕ 100 ਅੰਕਾਂ ਦੇ ਹੱਕਦਾਰ ਹੋਣਗੇ।

Share This Article
Leave a Comment