ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ! PNP, Start-up Visa ਤੇ Family Applicants ਨੂੰ ਮਿਲੇਗੀ ਵੱਡੀ ਰਾਹਤ

raajan tiwari
5 Min Read

Canda News : ਕੈਨੇਡਾ ਦੀ PR ਲੈਣ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਜੇਕਰ ਤੁਸੀਂ ਕੈਨੇਡਾ ਵਿੱਚ ਰਹਿ ਕੇ PR ਦੀ ਉਡੀਕ ਕਰ ਰਹੇ ਹੋ, ਕਿਸੇ Provincial Nominee Programme ਤਹਿਤ ਅਪਲਾਈ ਕੀਤਾ ਹੋਇਆ ਹੈ ਜਾਂ ਫਿਰ ਤੁਹਾਡੀ Family ਜਾਂ Humanitarian Grounds ਵਾਲੀ ਅਰਜ਼ੀ ਪੈਂਡਿੰਗ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੋ ਸਕਦੀ ਹੈ। ਕੈਨੇਡਾ ਸਰਕਾਰ ਸਾਲ 2027 ਵਿੱਚ 2 ਲੱਖ ਵਾਧੂ ਲੋਕਾਂ ਨੂੰ Permanent Residency ਦੇਣ ਲਈ ਖਾਸ ਇਮੀਗ੍ਰੇਸ਼ਨ ਪ੍ਰਬੰਧ ਕਰਨ ਜਾ ਰਹੀ ਹੈ। ਇਸ ਨਵੀਂ ਪਹਿਲਕਦਮੀ ਤਹਿਤ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ PR ਦੇਣ ਦਾ ਰਾਹ ਆਸਾਨ ਬਣਾਇਆ ਜਾਵੇਗਾ, ਜਿਹੜੇ ਪਹਿਲਾਂ ਹੀ ਕੈਨੇਡਾ ਦੇ ਵੱਖ-ਵੱਖ ਇਮੀਗ੍ਰੇਸ਼ਨ ਪ੍ਰੋਗਰਾਮਾਂ ਤਹਿਤ ਅਰਜ਼ੀਆਂ ਦੇ ਚੁੱਕੇ ਹਨ ਅਤੇ ਲੰਬੇ ਸਮੇਂ ਤੋਂ ਫੈਸਲੇ ਦੀ ਉਡੀਕ ਕਰ ਰਹੇ ਹਨ। ਇਨ੍ਹਾਂ 2 ਲੱਖ ਵਾਧੂ PR ਸਪੇਸਾਂ ਨੂੰ ਦੋ ਵੱਡੇ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਦੋਵਾਂ ਹਿੱਸਿਆਂ ਵਿੱਚ 1-1 ਲੱਖ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੇ 1 ਲੱਖ PR ਮੌਕਿਆਂ ਦੀ।

ਇਸ ਸ਼੍ਰੇਣੀ ਵਿੱਚ Economic Immigration ਨਾਲ ਜੁੜੇ ਬਿਨੈਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਖਾਸ ਤੌਰ ‘ਤੇ Provincial Nominee Programme ਯਾਨੀ PNP ਤਹਿਤ PR ਲਈ ਯੋਗ ਕਾਮਿਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ।ਇਸ ਤੋਂ ਇਲਾਵਾ ਕੁਝ ਅਜਿਹੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਬਿਨੈਕਾਰਾਂ ਨੂੰ ਵੀ ਰਾਹਤ ਮਿਲ ਸਕਦੀ ਹੈ, ਜਿਨ੍ਹਾਂ ਦੇ ਪ੍ਰੋਗਰਾਮ ਬੰਦ ਹੋ ਚੁੱਕੇ ਹਨ ਪਰ ਉਨ੍ਹਾਂ ਦੀਆਂ ਅਰਜ਼ੀਆਂ ‘ਤੇ ਅਜੇ ਤੱਕ ਫੈਸਲਾ ਨਹੀਂ ਹੋਇਆ। ਇਨ੍ਹਾਂ ਵਿੱਚ Start-up Visa Programme, Self-Employed Persons Programme, Agri-Food Pilot ਅਤੇ Home Care Workers Pathways ਵਰਗੇ ਪ੍ਰੋਗਰਾਮ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਯੋਗ ਬੰਦ Economic Immigration ਪ੍ਰੋਗਰਾਮਾਂ ਦੇ ਬਿਨੈਕਾਰਾਂ ਨੂੰ ਵੀ ਇਸ ਸ਼੍ਰੇਣੀ ਵਿੱਚ ਵਿਚਾਰਿਆ ਜਾ ਸਕਦਾ ਹੈ।

ਹੁਣ ਗੱਲ ਕਰਦੇ ਹਾਂ ਦੂਜੇ 1 ਲੱਖ PR ਮੌਕਿਆਂ ਦੀ, ਜੋ Family ਅਤੇ Humanitarian Cases ਨਾਲ ਜੁੜੇ ਹੋਏ ਹਨ।

ਇਸ ਸ਼੍ਰੇਣੀ ਵਿੱਚ Hongkonger Pathways ਤਹਿਤ ਬਾਕੀ ਰਹਿੰਦੀਆਂ ਅਰਜ਼ੀਆਂ ਅਤੇ ਕੈਨੇਡਾ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਵਾਲੇ ਯੂਕਰੇਨੀ ਨਾਗਰਿਕਾਂ ਲਈ ਬਣਾਏ ਗਏ ਖਾਸ ਰਸਤੇ ਦੀਆਂ ਅਰਜ਼ੀਆਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ Humanitarian and Compassionate Grounds ਤਹਿਤ ਜਿਨ੍ਹਾਂ ਬਿਨੈਕਾਰਾਂ ਨੂੰ Approval in Principle ਮਿਲ ਚੁੱਕੀ ਹੈ, ਉਨ੍ਹਾਂ ਦੀਆਂ ਕੁਝ ਅਰਜ਼ੀਆਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਕੈਨੇਡੀਅਨ ਨਾਗਰਿਕਾਂ ਅਤੇ Permanent Residents ਦੇ Spouses, Common-law Partners ਅਤੇ ਬੱਚਿਆਂ ਦੀਆਂ ਕੁਝ ਅਰਜ਼ੀਆਂ ਨੂੰ ਵੀ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਵੇਗਾ। ਪਰ ਇੱਥੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਯੋਗ ਬਿਨੈਕਾਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਕੋਈ ਵੱਖਰੀ ਅਰਜ਼ੀ ਦੇਣ ਦੀ ਲੋੜ ਨਹੀਂ ਹੋਵੇਗੀ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਯੋਗਤਾ ਪੂਰੀ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ 2027 ਦੀਆਂ ਇਨ੍ਹਾਂ Transition Measures ਤਹਿਤ ਵਿਚਾਰਿਆ ਜਾਵੇਗਾ ਅਤੇ ਇਸ ਲਈ ਉਨ੍ਹਾਂ ਨੂੰ ਵੱਖਰੇ ਤੌਰ ‘ਤੇ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ।

ਹੁਣ ਇੱਕ ਹੋਰ ਵੱਡੀ ਗੱਲ ਸਮਝ ਲਓ।

ਕੈਨੇਡਾ ਵੱਲੋਂ ਦਿੱਤੀਆਂ ਜਾਣ ਵਾਲੀਆਂ ਇਹ 2 ਲੱਖ ਵਾਧੂ PR ਸਪੇਸਾਂ, ਸਾਲ 2027 ਦੇ ਆਮ Permanent Resident Admissions Target ਤੋਂ ਵੱਖਰੀਆਂ ਹਨ। ਕੈਨੇਡਾ ਦਾ 2027 ਲਈ ਆਮ PR ਦਾਖਲਾ ਟੀਚਾ 3 ਲੱਖ 80 ਹਜ਼ਾਰ ਹੈ। ਜਦਕਿ ਇਨ੍ਹਾਂ ਨਵੇਂ 2 ਲੱਖ ਮੌਕਿਆਂ ਨੂੰ ਜੋੜਨ ਤੋਂ ਬਾਅਦ ਕੁੱਲ ਸੰਭਾਵੀ PR Admissions ਅਤੇ Transition Measures ਤਹਿਤ ਕਵਰ ਹੋਣ ਵਾਲੀਆਂ ਸਪੇਸਾਂ ਦੀ ਗਿਣਤੀ 5 ਲੱਖ 80 ਹਜ਼ਾਰ ਤੱਕ ਪਹੁੰਚ ਸਕਦੀ ਹੈ। ਸਰਕਾਰ ਨੇ ਇਸ ਯੋਜਨਾ ਦਾ ਪਹਿਲਾਂ ਐਲਾਨ 5 ਨਵੰਬਰ 2026 ਨੂੰ Budget 2026 ਪੇਸ਼ ਕਰਦੇ ਸਮੇਂ ਕੀਤਾ ਸੀ। ਸੋ ਕੁੱਲ ਮਿਲਾ ਕੇ ਕੈਨੇਡਾ ਵਿੱਚ ਪਹਿਲਾਂ ਤੋਂ PR ਦੀ ਉਡੀਕ ਕਰ ਰਹੇ ਲੋਕਾਂ ਲਈ ਇਹ ਇੱਕ ਵੱਡਾ ਮੌਕਾ ਹੋ ਸਕਦਾ ਹੈ। ਹਾਲਾਂਕਿ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ 2 ਲੱਖ ਵਾਧੂ ਸਪੇਸਾਂ ਦਾ ਐਲਾਨ ਹਰ ਬਿਨੈਕਾਰ ਨੂੰ PR ਮਿਲਣ ਦੀ ਗਾਰੰਟੀ ਨਹੀਂ ਹੈ। ਇਹ ਸਪੇਸਾਂ ਨਿਰਧਾਰਤ ਯੋਗਤਾ ਅਤੇ ਸਰਕਾਰੀ ਪ੍ਰੋਸੈਸਿੰਗ ਦੇ ਆਧਾਰ ‘ਤੇ ਵਰਤੀਆਂ ਜਾਣਗੀਆਂ। ਕੈਨੇਡਾ ਇਮੀਗ੍ਰੇਸ਼ਨ ਨਾਲ ਜੁੜੀਆਂ ਅਜਿਹੀਆਂ ਹੀ ਅਹਿਮ ਖ਼ਬਰਾਂ ਲਈ ਸਾਡੇ ਨਾਲ ਜੁੜੇ ਰਹੋ।

Share This Article
Leave a Comment