ਅਲਾਸਕਾ ਵਿੱਚ ਚਾਰਟਰ ਜਹਾਜ਼ ਹਾਦਸਾਗ੍ਰਸਤ, ਸਵਾਰ ਸਾਰੇ ਅੱਠ ਲੋਕਾਂ ਦੀ ਮੌਤ

Global Team
3 Min Read

ਨਿਊਜ਼ ਡੈਸਕ: ਅਮਰੀਕਾ ਦੇ ਅਲਾਸਕਾ ਵਿੱਚ ਇੱਕ ਚਾਰਟਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਸਵਾਰ ਸਾਰੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਫੌਜ ਨੇ ਦੱਸਿਆ ਕਿ ਅੱਠ ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਚਾਰਟਰ ਜਹਾਜ਼ ਪੱਛਮੀ ਅਲਾਸਕਾ ਵਿੱਚ ਇੱਕ ਦੂਰ-ਦੁਰਾਡੇ ਰਾਡਾਰ ਸਥਾਨ ‘ਤੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਹਾਦਸਾ ਵੀਰਵਾਰ ਨੂੰ ਅਲਾਸਕਾ ਦੇ ਐਂਕਰੇਜ ਤੋਂ ਲਗਭਗ 450 ਮੀਲ (725 ਕਿਲੋਮੀਟਰ) ਪੱਛਮ ਵੱਲ ਸਥਿਤ ‘ਕੇਪ ਨਿਊਨਹੈਮ ਲੌਂਗ ਰੇਂਜ ਰਡਾਰ ਸਾਈਟ’ ਹਵਾਈ ਅੱਡੇ ‘ਤੇ ਵਾਪਰਿਆ ਹੈ। ਅਲਾਸਕਾ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਨੇ ਦੱਸਿਆ ਕਿ ‘ਕੇਪ ਨਿਊਨਹੈਮ ਲੌਂਗ ਰੇਂਜ ਰਡਾਰ ਸਾਈਟ’ ਨੇੜੇ “ਹਵਾਈ ਜਹਾਜ਼ ਨਾਲ ਜੁੜੀ ਘਟਨਾ” ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ।

ਅਮਰੀਕੀ ਹਵਾਈ ਸੈਨਾ ਦੇ ਲੈਫਟੀਨੈਂਟ ਜਨਰਲ ਰਾਬਰਟ ਡੇਵਿਸ ਨੇ ਕਿਹਾ ਇਹ ਸਾਡੇ ਫੌਜੀ ਪਰਿਵਾਰ ਅਤੇ ਉਨ੍ਹਾਂ ਭਾਈਚਾਰਿਆਂ ਲਈ ਬਹੁਤ ਵੱਡਾ ਘਾਟਾ ਹੈ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ। ਉਹ ਅਲਾਸਕਨ ਕਮਾਂਡ, ਅਲਾਸਕਨ ਨੌਰਥ ਅਮੈਰੀਕਨ ਏਰੋਸਪੇਸ ਡਿਫੈਂਸ ਕਮਾਂਡ ਰੀਜਨ ਅਤੇ ਗਿਆਰ੍ਹਵੀਂ ਹਵਾਈ ਸੈਨਾ ਦੇ ਕਮਾਂਡਰ ਹਨ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਲਾਸਕਾ ਖੇਤਰ ਦੇ ਮੁਖੀ, ਕਲਿੰਟ ਜੌਹਨਸਨ ਨੇ ਦੱਸਿਆ ਕਿ ਜਹਾਜ਼ ਵਿੱਚ ਦੋ ਪਾਇਲਟ ਅਤੇ ਛੇ ਯਾਤਰੀ ਸਵਾਰ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਨੇ ਐਂਕਰੇਜ ਤੋਂ ਉਡਾਣ ਭਰੀ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਵੀਰਵਾਰ ਦੁਪਹਿਰ ਨੂੰ ਕੇਪ ਨਿਊਨਹੈਮ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ।

ਅਲਾਸਕਾ ਦੀ ਸੈਨੇਟਰ ਲੀਜ਼ਾ ਮੁਰਕੋਵਸਕੀ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ‘ਐਕਸ’ (X) ‘ਤੇ ਲਿਖਿਆ, “ਅੱਜ ਕੇਪ ਨਿਊਨਹੈਮ ਵਿਖੇ ਵਾਪਰੇ ਜਹਾਜ਼ ਹਾਦਸੇ ਬਾਰੇ ਜਾਣ ਕੇ, ਮੈਂ ਅਲਾਸਕਾ ਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦੀ ਹਾਂ। ਮੈਂ ‘ਸਿਕਿਓਰਿਟੀ ਏਵੀਏਸ਼ਨ’ (Security Aviation) ਨਾਲ ਅਲਾਸਕਾ ਵਿੱਚ ਕਾਫ਼ੀ ਸਫ਼ਰ ਕੀਤਾ ਹੈ ਅਤੇ ਉਨ੍ਹਾਂ ਦੇ ਕਈ ਤਜਰਬੇਕਾਰ ਪਾਇਲਟਾਂ ਨੂੰ ਮਿਲੀ ਹਾਂ।” ਮੈਂ ਘਟਨਾ ਵਾਲੀ ਥਾਂ ‘ਤੇ ਪਹੁੰਚਣ ਲਈ ਯੂ.ਐੱਸ. ਕੋਸਟ ਗਾਰਡ, ਐਨ.ਟੀ.ਐਸ.ਬੀ. (NTSB), ਅਲਾਸਕਾ ਸਟੇਟ ਟਰੂਪਰਜ਼ ਅਤੇ ਬਚਾਅ ਕਾਰਜ ਤਾਲਮੇਲ ਕੇਂਦਰ (Rescue Coordination Center) ਦਾ ਧੰਨਵਾਦ ਕਰਦਾ ਹਾਂ। ਅਲਾਸਕਾ ਜਹਾਜ਼ ‘ਤੇ ਸਵਾਰ ਲੋਕਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ‘ਸਿਕਿਓਰਿਟੀ ਏਵੀਏਸ਼ਨ’ ਟੀਮ ਲਈ ਅਰਦਾਸ ਕਰ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment