ਪੰਜਾਬ ਦੇ 12 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਓਰੇਂਜ ਅਲਰਟ, ਲੁਧਿਆਣਾ ‘ਚ ਧੱਸੀ ਸੜਕ, ਪਲਟੀ ਗੱਡੀ

Global Team
3 Min Read

ਚੰਡੀਗੜ੍ਹ : ਪੰਜਾਬ ਵਿੱਚ ਅੱਜ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ। ਲੁਧਿਆਣਾ ਵਿੱਚ ਸਵੇਰੇ ਹੋਈ ਤੇਜ਼ ਬਰਸਾਤ ਨਾਲ ਲੋਕਾਂ ਨੂੰ ਹੁੰਮਸ ਅਤੇ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਜਿਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਲ ਹਨ। 4 ਅਗਸਤ ਤੱਕ ਇਸ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਵੀਰਵਾਰ (30 ਜੁਲਾਈ) ਨੂੰ ਲੁਧਿਆਣਾ ਵਿੱਚ ਜ਼ਬਰਦਸਤ ਬਰਸਾਤ ਹੋਈ। ਇਸ ਦੌਰਾਨ ਕੋਟ ਮੰਗਲ ਸਿੰਘ ਨਗਰ ਇਲਾਕੇ ਵਿੱਚ ਡਿਊਟੀ ‘ਤੇ ਜਾ ਰਿਹਾ ਬਜ਼ੁਰਗ ਸਾਈਕਲ ਸਮੇਤ ਖੁੱਲ੍ਹੇ ਸੀਵਰੇਜ ਵਿੱਚ ਜਾ ਡਿੱਗਿਆ।

ਇਹ ਘਟਨਾ ਅੱਜ ਸਵੇਰੇ ਸਾਢੇ 8 ਵਜੇ ਦੀ ਹੈ। ਬਜ਼ੁਰਗ ਦੇ ਮੁਤਾਬਕ ਗਟਰ ਵਿੱਚ ਲੋਹੇ ਦੇ ਸਰਿਏ ਲੱਗੇ ਹੋਏ ਸਨ, ਜਿਸ ਵੇਲੇ ਉਹ ਡਿੱਗਿਆ ਤਾਂ ਕੁਝ ਸਮਝ ਨਹੀਂ ਆਇਆ ਪਰ ਉਸ ਨੇ ਆਪਣੇ ਪੈਰ ਸਰਿਏ ਵਿੱਚ ਫਸਾ ਲਏ। ਜਿਸ ਤੋਂ ਬਾਅਦ ਉਨ੍ਹਾਂ ‘ਤੇ ਹੀ ਪੈਰ ਰੱਖ ਕੇ ਉਹ ਬਾਹਰ ਵੱਲ ਨਿਕਲਿਆ ਅਤੇ ਮਦਦ ਮੰਗੀ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ। ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ।

ਉੱਥੇ ਹੀ ਤੇਜ਼ ਮੀਂਹ ਦੇ ਵਿਚਕਾਰ ਗੁਰਦੇਵ ਨਗਰ ਵਿੱਚ ਅਚਾਨਕ ਸੜਕ ਧੱਸ ਗਈ। ਇਹ ਕਾਰ ਫ਼ੈਕਟਰੀ ਮਾਲਕ ਸ਼ਿਵਮ ਗੁਪਤਾ ਦੀ ਸੀ, ਜਿਸ ਨੂੰ ਡਰਾਈਵਰ ਚਲਾ ਰਿਹਾ ਸੀ। ਡਰਾਈਵਰ ਨੇ ਦੱਸਿਆ ਕਿ ਉਹ ਕਾਰ ਲੈ ਕੇ ਗੁਰਦੇਵ ਨਗਰ ਵਿੱਚ ਹੀਰੋ ਬੇਕਰੀ ਦੀ ਬੈਕਸਾਈਡ ਵਾਲੀ ਗਲੀ ਤੋਂ ਜਾ ਰਿਹਾ ਸੀ। ਇਸੇ ਦੌਰਾਨ ਕਾਰ ਇੱਕ ਪਾਸੇ ਤੋਂ ਧੱਸ ਰਹੀ ਸੀ। ਇਸ ਬਾਰੇ ਬਾਹਰੋਂ ਲੰਘ ਰਹੇ ਇੱਕ ਵਿਅਕਤੀ ਨੇ ਉਸ ਨੂੰ ਦੱਸਿਆ। ਜਦੋਂ ਉਹ ਦੇਖਣ ਲਈ ਬਾਹਰ ਨਿਕਲਿਆ ਤਾਂ ਅਚਾਨਕ ਕਾਰ ਧੱਸੀ ਹੋਈ ਸੜਕ ਵਿੱਚ ਪਲਟ ਗਈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment