ਜੇ.ਡੀ. ਅਤੇ ਊਸ਼ਾ ਵੈਂਸ ਦੇ ਘਰ ਪੁੱਤਰ ਨੇ ਲਿਆ ਜਨਮ

Global Team
2 Min Read

ਨਿਊਜ਼ ਡੈਸਕ: ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਵੈਂਸ ਦੇ ਘਰ ਇੱਕ ਬੱਚੇ (ਪੁੱਤਰ) ਦਾ ਜਨਮ ਹੋਇਆ ਹੈ। ਇਹ ਚੌਥੀ ਵਾਰ ਹੈ ਜਦੋਂ ਇਸ ਜੋੜੇ ਦੇ ਘਰ ਬੱਚੇ ਦਾ ਜਨਮ ਹੋਇਆ ਹੈ। ਆਪਣੇ ਪੁੱਤਰ ਦੇ ਜਨਮ ਨਾਲ ਜੇ.ਡੀ. ਵੈਂਸ ਨੇ ਇੱਕ ਵਿਲੱਖਣ ਰਿਕਾਰਡ ਕਾਇਮ ਕੀਤਾ ਹੈ। ਦਰਅਸਲ, 150 ਸਾਲਾਂ ਤੋਂ ਵੱਧ ਸਮੇਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਅਹੁਦੇ ‘ਤੇ ਤਾਇਨਾਤ ਕਿਸੇ ਅਮਰੀਕੀ ਉਪ-ਰਾਸ਼ਟਰਪਤੀ ਦੇ ਘਰ ਬੱਚੇ ਦਾ ਜਨਮ ਹੋਇਆ ਹੈ।

ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ ਊਸ਼ਾ ਵੈਂਸ ਨਾਲ ਮਿਲ ਕੇ ਆਪਣੇ ਬੇਟੇ ਦੇ ਜਨਮ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਸਾਨੂੰ ਆਪਣੇ ਬੇਟੇ, ਐਲਿਕ ਨੀਲ ਵੈਂਸ ਦੇ ਜਨਮ ਦੀ ਖਬਰ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ। ਊਸ਼ਾ ਅਤੇ ਨਵਜੰਮਿਆ ਬੱਚਾ ਦੋਵੇਂ ਬਿਲਕੁਲ ਤੰਦਰੁਸਤ ਹਨ ਅਤੇ ਸਾਡੇ ਤਿੰਨੋਂ ਬੱਚੇ ਆਪਣੇ ਛੋਟੇ ਭਰਾ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਹਨ।”ਜੇ.ਡੀ. ਵੈਂਸ ਨੇ ਕਿਹਾ, “ਵਾਲਟਰ ਰੀਡ ਮੈਡੀਕਲ ਸੈਂਟਰ ਅਤੇ ਵ੍ਹਾਈਟ ਹਾਊਸ ਮੈਡੀਕਲ ਯੂਨਿਟ ਦੇ ਬਿਹਤਰੀਨ ਫੌਜੀ ਡਾਕਟਰਾਂ ਅਤੇ ਸਟਾਫ ਨੇ ਸਾਡੇ ਲਈ ਵੱਡੀ ਮਦਦ ਕੀਤੀ ਹੈ। ਸਾਡੇ ਪਰਿਵਾਰ ਲਈ ਉਨ੍ਹਾਂ ਨੇ ਜੋ ਕੁਝ ਵੀ ਕੀਤਾ ਹੈ, ਉਸ ਲਈ ਅਸੀਂ ਬਹੁਤ ਧੰਨਵਾਦੀ ਹਾਂ।” ਰਿਪੋਰਟਾਂ ਅਨੁਸਾਰ, ਵ੍ਹਾਈਟ ਹਾਊਸ ਦੀ ਮੈਡੀਕਲ ਟੀਮ ਵੀ ਉਨ੍ਹਾਂ ਦੀ ਦੇਖਭਾਲ ਅਤੇ ਸਹਾਇਤਾ ਵਿੱਚ ਸ਼ਾਮਲ ਸੀ, ਜਿਸ ਲਈ ਜੋੜੇ ਨੇ ਆਪਣਾ ਧੰਨਵਾਦ ਪ੍ਰਗਟ ਕੀਤਾ ਹੈ।

Share This Article
Leave a Comment