ਪੁਲਿਸ ਕਮਿਸ਼ਨਰ ਰਿਹਾਇਸ਼ ਦੇ ਪਿੱਛੇ ਬਣੇ ਹੋਟਲ ‘ਚ ਲੱਗੀ ਭਿਆਨ ਅੱਗ

Global Team
1 Min Read
ਅੰਮ੍ਰਿਤਸਰ – ਪੁਲਿਸ ਕਮਿਸ਼ਨਰ ਰਿਹਾਇਸ਼ ਦੇ ਪਿੱਛੇ ਬਣੇ ਆਲੀਸ਼ਾਨ ਹੋਟਲ ‘ਕੰਟਰੀ ਯਾਰਡ’ ਦੇ ਜਨਰੇਟਰ ਰੂਮ ‘ਚ ਸ਼ੁੱਕਰਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਉਸ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਨੂੰ ਮੌਕੇ ‘ਤੇ 10 ਗੱਡੀਆਂ ਭੇਜਣੀਆਂ ਪਈਆਂ।
ਜਨਰੇਟਰ ਰੂਮ ‘ਚ ਡੀਜ਼ਲ ਅਤੇ ਹੋਰ ਜਲਣਸ਼ੀਲ ਪਦਾਰਥ ਪਏ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਹੋਟਲ ਦੇ ਕਰਮਚਾਰੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਲਗਭਗ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਦੁਪਹਿਰ 3 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਪਰ ਜਨਰੇਟਰ ਰੂਮ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
ਰਾਹਤ ਵਾਲੀ ਗੱਲ ਇਹ ਹੈ ਕਿ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ। ਹਾਲਾਂਕਿ, ਹੋਟਲ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Share This Article