IPS ਅਨੁਰਾਗ ਕੁਮਾਰ ਬਣੇ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ, ਗ੍ਰਹਿ ਮੰਤਰਾਲੇ ਵੱਲੋਂ ਹੁਕਮ ਜਾਰੀ

Global Team
2 Min Read

ਨਵੀ ਦਿੱਲੀ : ਦਿੱਲੀ ਪੁਲਿਸ ਨੂੰ ਨਵਾਂ ਕਪਤਾਨ ਮਿਲ ਗਿਆ ਹੈ। ਭਾਰਤ ਸਰਕਾਰ ਨੇ 1994 ਬੈਚ ਦੇ IPS ਅਨੁਰਾਗ ਕੁਮਾਰ ਨੂੰ ਦਿੱਲੀ ਪੁਲਿਸ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਹੈ। ਅਨੁਰਾਗ ਕੁਮਾਰ ਸਤੀਸ਼ ਗੋਲਚਾ ਦੀ ਥਾਂ ਲੈਣਗੇ। 1994 ਬੈਚ ਦੇ ਆਈ.ਪੀ.ਐਸ. ਅਫ਼ਸਰ ਅਨੁਰਾਗ ਕੁਮਾਰ ਇਸ ਸਮੇਂ IB ਵਿੱਚ ਸਪੈਸ਼ਲ ਡਾਇਰੈਕਟਰ ਸਨ। ਗ੍ਰਹਿ ਮੰਤਰਾਲੇ ਵੱਲੋਂ ਅਨੁਰਾਗ ਦੀ ਨਿਯੁਕਤੀ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਸਤੀਸ਼ ਗੋਲਚਾ ਨੂੰ ਦਿੱਲੀ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸਤੀਸ਼ ਗੋਲਚਾ ਦਾ ਕਾਰਜਕਾਲ ਅਗਲੇ ਸਾਲ 30 ਅਪ੍ਰੈਲ ਤੱਕ ਸੀ, ਪਰ ਉਨ੍ਹਾਂ ਨੂੰ ਹੁਣੇ ਹੀ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਗੋਲਚਾ ਨੂੰ ਕਮਿਸ਼ਨਰ ਦੇ ਅਹੁਦੇ ਤੋਂ ਕਿਉਂ ਹਟਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਸਤੀਸ਼ ਗੋਲਚਾ ਨੂੰ 22 ਅਗਸਤ 2025 ਨੂੰ ਦਿੱਲੀ ਪੁਲਿਸ ਦਾ ਸੀ.ਪੀ. ਬਣਾਇਆ ਗਿਆ ਸੀ।

ਅਗਸਤ 2025 ਵਿੱਚ 1992 ਬੈਚ ਦੇ IPS ਅਧਿਕਾਰੀ ਸਤੀਸ਼ ਗੋਲਚਾ ਨੂੰ ਦਿੱਲੀ ਪੁਲਿਸ ਦਾ ਕਮਿਸ਼ਨਰ ਬਣਾਇਆ ਗਿਆ ਸੀ। ਸਤੀਸ਼ ਗੋਲਚਾ ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (AGMUT) ਕੈਡਰ ਦੇ ਆਈ.ਪੀ.ਐਸ. ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਤਿਹਾੜ ਜੇਲ੍ਹ ਦੇ ਮਹਾਨਿਰਦੇਸ਼ਕ (ਡੀ.ਜੀ.) ਦਾ ਵਾਧੂ ਚਾਰਜ ਵੀ ਸੰਭਾਲ ਚੁੱਕੇ ਸਨ। ਨਾਲ ਹੀ, ਉਹ ਦਿੱਲੀ ਪੁਲਿਸ ਵਿੱਚ ਵਿਸ਼ੇਸ਼ ਕਮਿਸ਼ਨਰ (ਇੰਟੈਲੀਜੈਂਸ) ਵੀ ਰਹਿ ਚੁੱਕੇ ਸਨ। ਹੁਣ ਗੋਲਚਾ ਨੂੰ ਹਟਾ ਕੇ ਅਨੁਰਾਗ ਕੁਮਾਰ ਨੂੰ ਦਿੱਲੀ ਪੁਲਿਸ ਦਾ ਨਵਾਂ ਕਮਿਸ਼ਨਰ ਬਣਾਇਆ ਗਿਆ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment