Operation Hardball : ਲਾਰੈਂਸ-ਗੋਲਡੀ ਗੈਂਗ ਖਿਲਾਫ ਵੱਡੀ ਕਾਰਵਾਈ; ਅਮਰੀਕਾ, ਕੈਨੇਡਾ – ਯੂਰਪ ਭਰ ਵਿੱਚ 24 ਗੁਰਗੇ ਗ੍ਰਿਫ਼ਤਾਰ

Global Team
3 Min Read

ਅਮਰੀਕਾ : ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸਮੇਤ ਭਾਰਤੀ ਅਪਰਾਧੀਆਂ ਦੇ ਤਿੰਨ ਗੈਂਗਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਵਿੱਚ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਵਿੱਚੋਂ ਬਿਸ਼ਨੋਈ-ਬਰਾੜ ਗੈਂਗ ‘ਤੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਜਰ ਦੀ 2023 ਵਿੱਚ ਹੋਈ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ।

ਇਸ ਤੋਂ ਇਲਾਵਾ ਛਾਪੇਮਾਰੀ ਦੌਰਾਨ ਕਰੀਬ 1,000 ਕਿਲੋਗ੍ਰਾਮ ਕੋਕੀਨ, ਇੱਕ ਕਿਲੋਗ੍ਰਾਮ ਹੈਰੋਇਨ, 40,000 ਡਾਲਰ ਨਕਦ ਅਤੇ ਕਰੀਬ ਇੱਕ ਦਰਜਨ ਹਥਿਆਰ ਜ਼ਬਤ ਕੀਤੇ ਗਏ। ਐਫਬੀਆਈ (FBI), ਲਾਸ ਏਂਜਲਸ ਪੁਲਿਸ, ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਕਈ ਹੋਰ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਨੇ ਇਸ ਮੁਹਿੰਮ ਵਿੱਚ ਆਪਸੀ ਤਾਲਮੇਲ ਨਾਲ ਕਾਰਵਾਈ ਕੀਤੀ। ਇਸ ਮੁਹਿੰਮ ਨੂੰ ‘ਆਪ੍ਰੇਸ਼ਨ ਹਾਰਡ ਬਾਲ’ ਦਾ ਨਾਂ ਦਿੱਤਾ ਗਿਆ।

ਅਮਰੀਕੀ ਫੈਡਰਲ ਅਥਾਰਟੀ ਨੇ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਉਹ ਇੰਡੀਆ ਬੇਸਡ ਟ੍ਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦੇ ਖ਼ਿਲਾਫ਼ ਕਈ ਸਾਲਾਂ ਤੋਂ ਇੰਟਰਕੌਂਟੀਨੈਂਟਲ ਜਾਂਚ ਕਰ ਰਹੇ ਸਨ। ਇਸ ਦੇ ਤਹਿਤ ਉਨ੍ਹਾਂ ਨੇ ਘੱਟੋ-ਘੱਟ 2 ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਗ੍ਰਿਫ਼ਤਾਰੀਆਂ ਯੂਐਸ , ਕੈਨੇਡਾ ਅਤੇ ਯੂਰਪ ਵਿੱਚ ਹੋਈਆਂ ਹਨ। ਮੁਲਜ਼ਮਾਂ ਦੇ ਖ਼ਿਲਾਫ਼ ਘੱਟੋ-ਘੱਟ 50 ਸਰਚ ਵਾਰੰਟ ਲਾਗੂ ਕੀਤੇ ਗਏ ਸਨ, ਜਿਸ ਤੋਂ ਬਾਅਦ ਹਜ਼ਾਰ ਕਿੱਲੋ ਨਾਰਕੋਟਿਕਸ ਡਰੱਗਜ਼ ਅਤੇ ਦਰਜਨਾਂ ਹਥਿਆਰ ਜ਼ਬਤ ਕੀਤੇ ਗਏ ਹਨ।

ਯੂਐਸ ਫੈਡਰਲ ਸਰਕਾਰ ਅਤੇ ਲਾਸ ਏਂਜਲਸ ਦੇ ਡਿਸਟ੍ਰਿਕਟ ਅਟਾਰਨੀ ਜਨਰਲ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਪੂਰੇ ਇੰਡੀਅਨ ਬੇਸਡ ਕ੍ਰਿਮੀਨਲ ਆਰਗੇਨਾਈਜ਼ੇਸ਼ਨ ਨੈੱਟਵਰਕ ਨੂੰ ਇੰਡੀਆ ਦੀ ਜੇਲ੍ਹ ਵਿੱਚ ਬੈਠਾ ਗੈਂਗਸਟਰ ਲਾਰੈਂਸ ਸੰਚਾਲਿਤ ਕਰ ਰਿਹਾ ਹੈ।ਨੌਰਥ ਅਮਰੀਕਾ ਵਿੱਚ ਇਸ ਦੇ ਆਪ੍ਰੇਸ਼ਨ ਨੂੰ ਗੋਲਡੀ ਬਰਾੜ ਲੀਡ ਕਰ ਰਿਹਾ ਸੀ ਅਤੇ ਯੂਰਪ ਵਿੱਚ ਸਾਰਾ ਕੰਮ ਰੋਹਿਤ ਗੋਦਾਰਾ ਵੱਲੋਂ ਸੰਭਾਲਿਆ ਜਾ ਰਿਹਾ ਸੀ।

ਅਮਰੀਕੀ ਅਧਿਕਾਰੀਆਂ ਨੇ ਤਿੰਨਾਂ ਗੈਂਗਾਂ ਦੇ ਖ਼ਿਲਾਫ਼ ਤਿੰਨ ਦੋਸ਼ ਪੱਤਰ ਦਾਇਰ ਕੀਤੇ ਹਨ, ਜਿਨ੍ਹਾਂ ਵਿੱਚ ਕੁੱਲ 37 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੈਲੀਫੋਰਨੀਆ ਵਿੱਚ 11 ਗ੍ਰਿਫ਼ਤਾਰੀਆਂ ਹੋਈਆਂ, ਜਦੋਂ ਕਿ ਬਾਕੀ ਗ੍ਰਿਫ਼ਤਾਰੀਆਂ ਇੰਡੀਆਨਾ, ਜਾਰਜੀਆ, ਕੈਨੇਡਾ ਅਤੇ ਸਪੇਨ ਵਿੱਚ ਹੋਈਆਂ। ਦਸ ਮੁਲਜ਼ਮ ਅਜੇ ਵੀ ਫ਼ਰਾਰ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment