ਪ੍ਰਾਚੀਨ ਮੰਦਰ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ‘ਤੇ ਡਿੱਗੀਆਂ ਢਿੱਗਾਂ, 14 ਸਾਲਾ ਕੁੜੀ ਦੀ ਮੌਤ

Global Team
3 Min Read

ਚੰਬਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਖੇਤਰ ਵਿੱਚ ਲਗਾਤਾਰ ਹੋ ਰਹੀ ਬਾਰਸ਼ ਹੁਣ ਜਾਨਲੇਵਾ ਸਾਬਤ ਹੋਣ ਲੱਗੀ ਹੈ। ਪ੍ਰਾਚੀਨ ਧਾਰਮਿਕ ਸਥਾਨ ਦੇ ਦਰਸ਼ਨ ਕਰਕੇ ਪਰਤ ਰਹੇ ਧਰਮਸ਼ਾਲਾ ਦੇ ਸ਼ਰਧਾਲੂਆਂ ਦੀ ਕਾਰ ‘ਤੇ ਅਚਾਨਕ ਔਰਾ ਕੈਂਚੀ ਮੋੜ ਢਕੋਗ ਤੋਂ ਲਗਭਗ 2 ਕਿਲੋਮੀਟਰ ਦੂਰ ਪਹਾੜੀ ਤੋਂ ਭਾਰੀ ਪੱਥਰ ਡਿੱਗ ਗਏ।

ਇਸ ਦਰਦਨਾਕ ਹਾਦਸੇ ਵਿੱਚ ਧਰਮਸ਼ਾਲਾ ਦੀ ਰਹਿਣ ਵਾਲੀ 14 ਸਾਲਾ ਦੀਕਸ਼ਿਤਾ ਪੁੱਤਰੀ ਨਵਨੀਤ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਲੋਕ ਮਾਮੂਲੀ ਜ਼ਖ਼ਮੀ ਹੋ ਗਏ। ਕਾਰ ਵਿੱਚ ਕੁੱਲ ਪੰਜ ਲੋਕ ਸਵਾਰ ਸਨ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਦੀਕਸ਼ਿਤਾ ਦੇ ਪਰਿਵਾਰ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਥਾਣਾ ਭਰਮੌਰ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਸ਼ਰਧਾਲੂ ਬੰਨੀ ਮਾਤਾ ਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਧਰਮਸ਼ਾਲਾ ਪਰਤ ਰਹੇ ਸਨ। ਦੁਪਹਿਰ ਲਗਭਗ 1:30 ਵਜੇ ਢਕੋਗ ਤੋਂ ਕਰੀਬ 2 ਕਿਲੋਮੀਟਰ ਦੂਰ ਔਰਾ ਕੈਂਚੀ ਮੋੜ ਦੇ ਨੇੜੇ ਅਚਾਨਕ ਢਿੱਗਾਂ ਡਿੱਗ ਪਈਆਂ ਅਤੇ ਪਹਾੜੀ ਤੋਂ ਵੱਡੇ ਪੱਥਰ ਸਿੱਧੇ ਕਾਰ ‘ਤੇ ਆ ਡਿੱਗੇ।

ਇਸ ਹਾਦਸੇ ਵਿੱਚ ਧਰਮਸ਼ਾਲਾ ਦੀ ਰਹਿਣ ਵਾਲੀ ਦੀਕਸ਼ਿਤਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਸਥਾਨਕ ਲੋਕਾਂ ਅਤੇ ਤੁੰਦਾ ਪੰਚਾਇਤ ਦੇ ਪ੍ਰਧਾਨ ਪੁਰਸ਼ੋਤਮ ਕੁਮਾਰ ਦੀ ਮੌਜੂਦਗੀ ਵਿੱਚ ਉਸ ਨੂੰ ਤੁਰੰਤ ਸਿਵਲ ਹਸਪਤਾਲ ਭਰਮੌਰ ਲਿਆਂਦਾ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚ ਸਕੀ। ਉੱਥੇ ਹੀ, ਕਾਰ ਵਿੱਚ ਸਵਾਰ ਬਬੀਤਾ ਅਤੇ ਇੱਕ ਹੋਰ ਵਿਅਕਤੀ ਵੀ ਮਾਮੂਲੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਮੌਰ ਵਿੱਚ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਆਈ.ਐੱਮ.ਡੀ. ਮੁਤਾਬਕ ਕਿੰਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਵਿੱਚ 6 ਤੋਂ 10 ਜੁਲਾਈ ਤੱਕ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲਗਾਤਾਰ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹੋਰਨਾਂ ਹਿੱਸਿਆਂ ਵਿੱਚ ਬਿਜਲੀ ਲਿਸ਼ਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰਅਗਲੇ ਚਾਰ ਦਿਨਾਂ ਦੌਰਾਨ ਤਾਪਮਾਨ ਵਿੱਚ ਦੋ ਤੋਂ ਚਾਰ ਡਿਗਰੀ ਦੀ ਗਿਰਾਵਟ ਆਵੇਗੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment