ਰੇਵਾੜੀ : ਹਰਿਆਣਾ ਦੇ ਰੇਵਾੜੀ ਸ਼ਹਿਰ ਦੇ ਹੰਸ ਨਗਰ ਵਿੱਚ ਇੱਕ ਮਕਾਨ ਵਿੱਚ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਕਾਨ ਦੇ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਕੇ ਦੂਰ ਜਾ ਡਿੱਗੇ, ਜਦੋਂ ਕਿ ਲੋਹੇ ਦਾ ਮੁੱਖ ਗੇਟ ਵੀ ਨੁਕਸਾਨਿਆ ਗਿਆ।
ਹਾਦਸੇ ਵਿੱਚ ਇੱਕ ਲੜਕੀ ਸਮੇਤ ਚਾਰ ਲੋਕ ਝੁਲਸ ਗਏ, ਜਿਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।ਹਾਦਸੇ ਵਿੱਚ ਘਰ ਦੇ ਦਰਵਾਜ਼ੇ, ਖਿੜਕੀਆਂ ਅਤੇ ਸ਼ੀਸ਼ੇ ਟੁੱਟ ਗਏ । ਪੁਲਿਸ ਅਤੇ ਜਾਂਚ ਏਜੰਸੀਆਂ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ। ਹੈਰਾਨੀ ਦੀ ਗੱਲ ਇਹ ਰਹੀ ਕਿ ਧਮਾਕੇ ਤੋਂ ਬਾਅਦ ਜਦੋਂ ਜਾਂਚ ਟੀਮਾਂ ਮੌਕੇ ‘ਤੇ ਪਹੁੰਚੀਆਂ ਤਾਂ ਘਰ ਵਿੱਚ ਰੱਖਿਆ ਗੈਸ ਸਿਲੰਡਰ, ਫਰਿੱਜ ਅਤੇ ਗੈਸ ਸਪਲਾਈ ਲਈ ਲਗਾਈ ਗਈ ਪੀਐਨਜੀ ਪਾਈਪ ਲਾਈਨ ਅਤੇ ਬਿਜਲੀ ਦੀ ਤਾਰ ਸਹੀ ਮਿਲੀ। ਘਟਨਾ ਦੇ ਕਾਰਨ ਅਜੇ ਤਕ ਸਪਸ਼ਟ ਨਹੀਂ ਹੋ ਸਕੇ ਹਨ।
ਆਸ ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢੀ ਅਤੇ ਫ਼ੌਜ ਤੋਂ ਸੇਵਾਮੁਕਤ ਸਤਬੀਰ ਚੌਹਾਨ ਦੇ ਘਰ ਇਹ ਹਾਦਸਾ ਵਾਪਰਿਆ। ਐਤਵਾਰ ਸ਼ਾਮ ਉਨ੍ਹਾਂ ਦੀ ਬੇਟੀ ਤਨੂ (23) ਘਰ ਵਿੱਚ ਕੱਪੜਿਆਂ ‘ਤੇ ਪ੍ਰੈੱਸ ਕਰ ਰਹੀ ਸੀ। ਇਸੇ ਦੌਰਾਨ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਉਸ ਸਮੇਂ ਘਰ ਵਿੱਚ ਸਤਬੀਰ ਚੌਹਾਨ, ਉਨ੍ਹਾਂ ਦੀ ਪਤਨੀ ਮਧੂ, ਬੇਟੀ ਤਨੂ, ਰਿਸ਼ਤੇਦਾਰ ਦੀ 3 ਸਾਲਾ ਬੱਚੀ ਖੁਸ਼ੀ ਅਤੇ ਗੁਆਂਢੀ ਜੈਭਗਵਾਨ ਮੌਜੂਦ ਸਨ। ਜੈਭਗਵਾਨ ਸੀਆਰਪੀਐਫ (CRPF) ਵਿੱਚ ਕਾਰਜਸ਼ੀਲ ਸਨ।
ਧਮਾਕੇ ਵਿੱਚ ਤਨੂ ਗੰਭੀਰ ਰੂਪ ਵਿੱਚ ਝੁਲਸ ਗਈ, ਜਦੋਂ ਕਿ ਸਤਬੀਰ ਚੌਹਾਨ, ਜੈਭਗਵਾਨ ਅਤੇ ਦੋ ਸਾਲਾ ਖੁਸ਼ੀ ਵੀ ਜ਼ਖਮੀ ਹੋ ਗਈ। ਸਾਰੇ ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਤਨੂ ਨੂੰ ਪੀਜੀਆਈ ਰੋਹਤਕ, ਸਤਬੀਰ ਚੌਹਾਨ ਨੂੰ ਗੁਰੂਗ੍ਰਾਮ ਅਤੇ ਜੈਭਗਵਾਨ ਨੂੰ ਦਿੱਲੀ ਦੇ ਆਰਮੀ ਹਸਪਤਾਲ ਭੇਜਿਆ ਗਿਆ। ਮਧੂ ਅਤੇ ਖੁਸ਼ੀ ਦਾ ਇਲਾਜ ਸਥਾਨਕ ਪੱਧਰ ‘ਤੇ ਕੀਤਾ ਗਿਆ। ਮਧੂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

