ਯਮੁਨਾਨਗਰ MLA ਦਾ ਵਟਸਐਪ ਅਕਾਊਂਟ ਹੈਕ; ਹੈਕਰਾਂ ਨੇ ਜਾਣਕਾਰਾਂ ਤੋਂ ਮੰਗੇ ਪੈਸੇ!

Global Team
2 Min Read

ਹਰਿਆਣਾ : ਯਮੁਨਾਨਗਰ ਦੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਦਾ ਵਟਸਐਪ ਅਕਾਊਂਟ ਹੈਕ ਹੋ ਗਿਆ ਹੈ। ਹੈਕਰ ਨੇ ਉਨ੍ਹਾਂ ਦੇ ਨੰਬਰ ਦੀ ਵਰਤੋਂ ਕਰਦੇ ਹੋਏ ਕਈ ਜਾਣਕਾਰਾਂ, ਅਧਿਕਾਰੀਆਂ ਅਤੇ ਜਨਤਕ ਪ੍ਰਤੀਨਿਧਾਂ ਨੂੰ ਪੈਸੇ ਮੰਗਣ ਸਬੰਧੀ ਮੈਸੇਜ ਭੇਜੇ।

ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਵਿਧਾਇਕ ਦੇ ਇੱਕ ਜਾਣਕਾਰ ਕੋਲ ਉਨ੍ਹਾਂ ਦੇ ਨੰਬਰ ਤੋਂ ਪੈਸੇ ਭੇਜਣ ਦਾ ਮੈਸੇਜ ਪਹੁੰਚਿਆ ਅਤੇ ਇਸ ਦੀ ਜਾਣਕਾਰੀ ਵਿਧਾਇਕ ਨੂੰ ਦਿੱਤੀ ਗਈ। ਜਾਣਕਾਰੀ ਮਿਲਦੇ ਹੀ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਸਰਗਰਮ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਵਟਸਐਪ ਸਟੇਟਸ ਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਕਾਊਂਟ ਹੈਕ ਹੋਣ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਨੰਬਰ ਤੋਂ ਭੇਜੇ ਜਾ ਰਹੇ ਕਿਸੇ ਵੀ ਮੈਸੇਜ ‘ਤੇ ਭਰੋਸਾ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਪੈਸਿਆਂ ਦਾ ਲੈਣ-ਦੇਣ ਕੀਤਾ ਜਾਵੇ।

ਉਨ੍ਹਾਂ ਦੇ ਵਟਸਐਪ ਸਟੇਟਸ ਵਿੱਚ ਲਿਖਿਆ ਕਿ “ਉਨ੍ਹਾਂ ਦਾ ਵਟਸਐਪ ਨੰਬਰ ਹੈਕ ਹੋ ਗਿਆ ਹੈ। ਜਿਸ ਕਿਸੇ ਕੋਲ ਵੀ ਉਨ੍ਹਾਂ ਦੇ ਨੰਬਰ ਤੋਂ ਮੈਸੇਜ ਪਹੁੰਚੇ ਹਨ, ਉਹ ਨਾ ਤਾਂ ਕੋਈ ਪੈਸੇ ਭੇਜਣ ਅਤੇ ਨਾ ਹੀ ਕਿਸੇ ਸੰਦੇਸ਼ ਦਾ ਜਵਾਬ ਦੇਣ। ਇਸ ਦੇ ਨਾਲ ਹੀ ਭਾਜਪਾ ਵਰਕਰਾਂ ਅਤੇ ਸਮਰਥਕਾਂ ਨੇ ਵੀ ਵੱਖ-ਵੱਖ ਵਟਸਐਪ ਗਰੁੱਪਾਂ ਵਿੱਚ ਇਹ ਜਾਣਕਾਰੀ ਸਾਂਝੀ ਕਰਕੇ ਲੋਕਾਂ ਨੂੰ ਸੁਚੇਤ ਕੀਤਾ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਮਈ 2024 ਵਿੱਚ ਉਨ੍ਹਾਂ ਦਾ ‘ਐਕਸ’ ਅਕਾਊਂਟ ਵੀ ਹੈਕ ਕਰ ਲਿਆ ਗਿਆ ਸੀ। ਉਸ ਦੌਰਾਨ ਉਨ੍ਹਾਂ ਦੇ ਅਕਾਊਂਟ ਤੋਂ ਗੁੱਜਰ ਭਾਈਚਾਰੇ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਪੋਸਟ ਕੀਤੀ ਗਈ ਸੀ।

ਇਸ ਪੋਸਟ ਤੋਂ ਬਾਅਦ ਸ਼ਹਿਰ ਵਿੱਚ ਵਿਵਾਦ ਦੀ ਸਥਿਤੀ ਬਣ ਗਈ ਸੀ। ਵਿਧਾਇਕ ਨੇ ਅਕਾਊਂਟ ਹੈਕ ਹੋਣ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਜਾਂਚ ਸ਼ੁਰੂ ਕਰਵਾਈ ਗਈ ਸੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment